ਆਪਣਾ ਪੰਜਾਬ ਮੀਡੀਆ : ਰਿਤੂ ਤਾਵੜੇ ਦੇ ਅੱਜ ਮੁੰਬਈ ਦੀ 78ਵੀਂ ਮੇਅਰ ਚੁਣੇ ਜਾਣ ਨਾਲ ਭਾਰਤੀ ਜਨਤਾ ਪਾਰਟੀ ਨੇ 44 ਸਾਲਾ ਮਗਰੋਂ ਵਿੱਤੀ ਰਾਜਧਾਨੀ ਦੇ ਇਸ ਵੱਕਾਰੀ ਅਹੁਦੇ ’ਤੇ ਕਬਜ਼ਾ ਕੀਤਾ ਹੈ। ਸ਼ਿਵ ਸੈਨਾ ਦੇ ਸੰਜੈ ਘਾੜੀ ਡਿਪਟੀ ਮੇਅਰ ਚੁਣੇ ਗਏ ਹਨ।ਮੁੰਬਈ ਵਿੱਚ ਭਾਜਪਾ ਦਾ ਪਹਿਲੀ ਵਾਰ ਮੇਅਰ 1982-83 ਵਿੱਚ ਬਣਿਆ ਸੀ। ਉਸ ਸਮੇਂ ਪ੍ਰਭਾਕਰ ਪਾਈ ਇਸ ਅਹੁਦੇ ’ਤੇ ਸਨ। ਤਾਵੜੇ (53) ਅਤੇ ਘਾੜੀ (57) 15 ਜਨਵਰੀ ਨੂੰ ਹੋਈਆਂ ਸਥਾਨਕ ਚੋਣਾਂ ਮਗਰੋਂ ਬ੍ਰਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀ ਐੱਮ ਸੀ) ਦੀ ਜਨਰਲ ਬਾਡੀ ਦੀ ਵਿਸ਼ੇਸ਼ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕ੍ਰਮਵਾਰ ਮੇਅਰ ਤੇ ਡਿਪਟੀ ਮੇਅਰ ਚੁਣੇ ਗਏ ਹਨ। ਸ਼ਿਵ ਸੈਨਾ (ਯੂ ਬੀ ਟੀ) ਅਤੇ ਦੂਜੀਆਂ ਵਿਰੋਧੀ ਪਾਰਟੀਆਂ ਨੇ ਕੋਈ ਉਮੀਦਵਾਰ ਨਹੀਂ ਉਤਾਰਿਆ ਸੀ। ਤਾਵੜੇ ਦੇ ਮੇਅਰ ਬਣਨ ਦੇ ਨਾਲ ਹੀ ਮੁੰਬਈ ਦੀ ਸਿਆਸਤ ਵਿੱਚ ਠਾਕਰੇ ਪਰਿਵਾਰ ਦਾ ਦਬਦਬਾ ਖ਼ਤਮ ਹੋ ਗਿਆ ਹੈ।

