West Asia crisis: ਖਪਤਕਾਰਾਂ ’ਤੇ ਨਹੀਂ ਪਵੇਗਾ ਤੇਲ ਕੀਮਤਾਂ ਦਾ ਬੋਝ; ਸਰਕਾਰ ਝੱਲੇਗੀ ਨੁਕਸਾਨ: ਹਰਦੀਪ ਪੁਰੀ

News Online
2 Min Read

ਆਪਣਾ ਪੰਜਾਬ ਮੀਡੀਆ : ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਭਾਰਤ ਵਿੱਚ ਸਰਕਾਰ ਨੇ ਵਧ ਰਹੀਆਂ ਵਿਸ਼ਵਵਿਆਪੀ ਕੱਚੇ ਤੇਲ ਦੀਆਂ ਕੀਮਤਾਂ ਦਾ ਬੋਝ ਖਪਤਕਾਰਾਂ ‘ਤੇ ਪਾਉਣ ਦੀ ਬਜਾਏ ਖ਼ੁਦ ਸਹਿਣ ਦਾ ਫ਼ੈਸਲਾ ਕੀਤਾ ਹੈ।

ਪੁਰੀ ਨੇ ਕਿਹਾ ਕਿ ਸਰਕਾਰ ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਪੈਟਰੋਲ ‘ਤੇ 24 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ‘ਤੇ 30 ਰੁਪਏ ਪ੍ਰਤੀ ਲਿਟਰ ਦਾ ਨੁਕਸਾਨ ਖ਼ੁਦ ਸਹਿ ਰਹੀ ਹੈ। ਮੰਤਰੀ ਨੇ ਕਿਹਾ ਕਿ ਦੂਜੀਆਂ ਅਰਥਵਿਵਸਥਾਵਾਂ ਦੇ ਉਲਟ, ਜਿੱਥੇ ਪੱਛਮੀ ਏਸ਼ੀਆ ਸੰਕਟ ਕਾਰਨ ਵਿਸ਼ਵਵਿਆਪੀ ਲਾਗਤਾਂ ਆਸਮਾਨ ਨੂੰ ਛੂਹਣ ਤੋਂ ਬਾਅਦ ਘਰੇਲੂ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਭਾਰਤ ਵਿੱਚ ਅਜਿਹਾ ਕੋਈ ਵਾਧਾ ਨਹੀਂ ਹੋਇਆ ਹੈ।ਉਨ੍ਹਾਂ  ਐਕਸ (X) ‘ਤੇ ਕਿਹਾ, “ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ 1 ਮਹੀਨੇ ਵਿੱਚ ਲਗਪਗ 70 ਡਾਲਰ/ਬੈਰਲ ਤੋਂ ਵਧ ਕੇ ਲਗਭਗ 122 ਡਾਲਰ/ਬੈਰਲ ਤੱਕ ਪਹੁੰਚ ਕੇ ਆਸਮਾਨ ਨੂੰ ਛੂਹ ਗਈਆਂ ਹਨ।

ਸਿੱਟੇ ਵਜੋਂ, ਪੂਰੀ ਦੁਨੀਆ ਵਿੱਚ ਖਪਤਕਾਰਾਂ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਗਈਆਂ ਹਨ। ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਕੀਮਤਾਂ ਲਗਪਗ 30-50 ਫੀਦਸੀ, ਉੱਤਰੀ ਅਮਰੀਕੀ ਦੇਸ਼ਾਂ ਵਿੱਚ 30 ਫੀਸਦੀ, ਯੂਰਪ ਵਿੱਚ 20 ਫੀਸਦੀ ਅਤੇ ਅਫ਼ਰੀਕੀ ਦੇਸ਼ਾਂ ਵਿੱਚ 50 ਫੀਸਦੀ ਵਧੀਆਂ ਹਨ।”ਪੁਰੀ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਦੋ ਵਿਕਲਪ ਸਨ- ਜਾਂ ਤਾਂ ਦੂਜੇ ਸਾਰੇ ਦੇਸ਼ਾਂ ਵਾਂਗ ਨਾਗਰਿਕਾਂ ਲਈ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਜਾਵੇ ਜਾਂ ਫਿਰ ਆਪਣੇ ਵਿੱਤ ‘ਤੇ ਇਸ ਦਾ ਬੋਝ ਝੱਲਿਆ ਜਾਵੇ ਤਾਂ ਜੋ ਭਾਰਤੀ ਨਾਗਰਿਕ ਅੰਤਰਰਾਸ਼ਟਰੀ ਅਸਥਿਰਤਾ ਤੋਂ ਸੁਰੱਖਿਅਤ ਰਹਿ ਸਕਣ।

Share This Article
Leave a Comment

Leave a Reply