ਕੈਨੇਡਾ ਉੱਤੇ ਟਰੰਪ ਵੱਲੋਂ ਲਾਏ ਟੈਰਿਫਜ਼ ਖਿਲਾਫ ਹਾਊਸ ਆਫ ਰਿਪ੍ਰਜ਼ੈਂਟੇਟਿਵਸ ਵਿੱਚ ਮਤਾ ਪਾਸ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਉੱਤੇ ਲਾਏ ਗਏ ਟੈਰਿਫਜ਼ ਦੇ ਖਿਲਾਫ ਅੱਜ ਅਮਰੀਕਾ ਦੇ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵੱਲੋਂ ਵੋਟ ਕੀਤਾ ਗਿਆ। ਇਸ ਫੈਸਲੇ ਦੇ ਆਉਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਟਰੰਪ ਦੇ ਟਰੇਡ ਏਜੰਡੇ ਤੋਂ ਉਨ੍ਹਾਂ ਦੀ ਪਾਰਟੀ ਦੇ ਹੀ ਸਾਰੇ ਮੈਂਬਰ ਸਹਿਮਤ ਨਹੀਂ ਹਨ। ਬੁੱਧਵਾਰ ਨੂੰ ਵੋਟ ਦੇ ਨਤੀਜੇ ਆਉਣ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਵਿੱਚ ਨਜ਼ਲਾ ਝਾੜਦਿਆਂ ਆਖਿਆ ਕਿ ਕਈ ਸਾਲਾਂ ਤੋਂ ਕੈਨੇਡਾ ਨੇ ਟਰੇਡ ਦੇ ਮਾਮਲੇ ਵਿੱਚ ਅਮਰੀਕਾ ਦਾ ਲਾਹਾ ਲਿਆ ਹੈ।

ਇਨ੍ਹਾਂ ਨਾਲ ਸਿੱਝਣਾ ਸੱਭ ਤੋਂ ਔਖਾ ਹੈ। ਉਨ੍ਹਾਂ ਆਖਿਆ ਕਿ ਟੈਰਿਫਜ਼ ਦੇ ਸਿਰ ਉੱਤੇ ਅਸੀਂ ਸੌਖੇ ਢੰਗ ਨਾਲ ਜਿੱਤ ਹਾਸਲ ਕਰ ਸਕਦੇ ਹਾਂ ਤੇ ਰਿਪਬਲਿਕਨਾਂ ਨੂੰ ਇਸ ਨੂੰ ਇਸੇ ਤਰ੍ਹਾਂ ਲੈਣਾ ਚਾਹੀਦਾ ਹੈ। ਟਰੰਪ ਵੱਲੋਂ ਅਮਰੀਕਾ ਤੇ ਕੈਨੇਡਾ ਦੀ ਸਰਹੱਦ ਉੱਤੇ ਤਥਾ ਕਥਿਤ ਤੌਰ ਉੱਤੇ ਐਲਾਨੀ ਫੈਂਟਾਨਿਲ ਐਮਰਜੰਸੀ ਖਿਲਾਫ ਪਾਈ ਗਈ ਵੋਟ ਵਿੱਚ ਡੈਮੋਕ੍ਰੈਟਸ ਦਾ ਸਾਥ ਛੇ ਰਿਪਬਲਿਕਨਾਂ ਨੇ ਦਿੱਤਾ।ਹੁਣ ਇਹ ਮਤਾ ਮਨਜੂ਼ਰੀ ਲਈ ਸੈਨੇਟ ਦੇ ਦੋਵਾਂ ਸਦਨਾਂ ਵਿੱਚ ਭੇਜਿਆ ਜਾਵੇਗਾ ਤੇ ਫਿਰ ਰਾਸ਼ਟਰਪਤੀ ਦੇ ਦਸਤਖ਼ਤਾਂ ਲਈ ਟਰੰਪ ਕੋਲ ਭੇਜਿਆ ਜਾਵੇਗਾ। ਜਿਸ ਉੱਤੇ ਟਰੰਪ ਵੱਲੋਂ ਵੀਟੋ ਕੀਤੇ ਜਾਣ ਦੀ ਸੰਭਾਵਨਾ ਹੈ।

Share This Article
Leave a Comment

Leave a Reply