ਜਪਾਨ ਵਿੱਚ ਦੋ ਦਿਨ ਰਹਿਣਗੇ, ਫਿਰ ਚੀਨ ‘ਚ SCO ਸੰਮੇਲਨ ‘ਚ ਕਰਨਗੇ ਸ਼ਿਰਕਤ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗਸਤ ਤੋਂ ਜਪਾਨ ਤੇ ਚੀਨ ਦੇ ਚਾਰ ਰੋਜ਼ਾ ਦੌਰੇ ‘ਤੇ ਜਾਣਗੇ। ਇਹ ਜਾਣਕਾਰੀ ਅੱਜ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ। ਦੌਰੇ ਦੇ ਪਹਿਲੇ ਪੜਾਅ ਤਹਿਤ ਮੋਦੀ ਦੋ ਦਿਨ ਲਈ ਜਪਾਨ ਵਿੱਚ ਰਹਿਣਗੇ। ਉਪਰੰਤ ਉਹ ਚੀਨ ਰਵਾਨਾ ਹੋਣਗੇ, ਜਿੱਥੇ ਉਹ ਸ਼ੰਘਾਈ ਸਹਿਯੋਗ ਸੰਸਥਾ (SCO) ਦੇ ਸਾਲਾਨਾ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣਗੇ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੇ ਹਾਲ ਹੀ ਵਿੱਚ ਭਾਰਤ ਦੌਰੇ ਤੋਂ ਬਾਅਦ ਮੋਦੀ ਦਾ ਇਹ ਦੋ ਏਸ਼ੀਆਈ ਦੇਸ਼ਾਂ ਵੱਲ ਦੌਰਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

