ਬਟਵਾਲ ਸਭਾ ਦੇ ਪ੍ਰਧਾਨ ਆਪਣੇ ਸਾਥੀਆਂ ਸਣੇ ਕਾਂਗਰਸ ‘ਚ ਸ਼ਾਮਲ
ਬਟਵਾਲ : ਆਪਣਾ ਪੰਜਾਬ ਮੀਡੀਆ : ਆਲ ਇੰਡੀਆ ਬਟਵਾਲ ਬਿਰਾਦਰੀ ਵੈਲਫੇਅਰ ਐਸੋਸੀਏਸ਼ਨ ਨੇ ਭਾਜਪਾ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜੰਝ ਘਰ ਬਟਵਾਲ ਸਭਾ ਦੇ ਪ੍ਰਧਾਨ ਜੋਗਿੰਦਰ ਪਾਲ ਮਾਂਡੀ ਨੇ ਆਪਣੇ ਸਾਥੀਆਂ ਸਣੇ ਮਾਂ ਪਾਰਟੀ ਕਾਂਗਰਸ ਵਿੱਚ ਘਰ ਵਾਪਸੀ ਕਰਦਿਆਂ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਦੱਸਿਆ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਭਾਰਤ ਭੂਸ਼ਣ ਆਸ਼ੂ ਨੇ ਜੋਗਿੰਦਰ ਪਾਲ ਮਾਂਡੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਾਂਗਰਸ ਵਿੱਚ ਘਰ ਪਰਤਣ ’ਤੇ ਸਵਾਗਤ ਕੀਤਾ। ਇਸ ਮੌਕੇ ਸਵਰਗੀ ਯਮਲਾ ਜੱਟ ਦੇ ਪਰਿਵਾਰ ਨੇ ਵੀ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ। ਪੰਜਾਬੀ ਕਲਾਕਾਰ ਬੀਬੀ ਚਿਮਟੇ ਵਾਲੀ ਨੇ ਭਾਰਤ ਭੂਸ਼ਣ ਆਸ਼ੂ ਦੀ ਤਨ ਮਨ ਨਾਲ ਮਦਦ ਕਰਨ ਦਾ ਐਲਾਨ ਕੀਤਾ।