ਭਾਰਤ ਵਿੱਚ ਐਕਟਿਵ ਕੋਵਿਡ-19 ਕੇਸਾਂ ਦੀ ਗਿਣਤੀ 4,000 ਟੱਪੀ

Apna
1 Min Read

ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਭਾਰਤ ਵਿੱਚ ਐਕਟਿਵ ਕੋਵਿਡ-19 ਮਾਮਲੇ 4,000 ਦਾ ਅੰਕੜਾ ਪਾਰ ਕਰ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਨ੍ਹਾਂ ਵਿਚ ਕੇਰਲਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਰਿਹਾ ਹੈ, ਇਸ ਤੋਂ ਬਾਅਦ ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ ਹਨ। ਭਾਰਤ ਵਿੱਚ ਕੁੱਲ 4,026 ਐਕਟਿਵ ਮਾਮਲੇ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ 37 ਮੌਤਾਂ ਹੋਈਆਂ ਹਨ। ਗ਼ੌਰਤਲਬ ਹੈ ਕਿ 22 ਮਈ ਨੂੰ ਦੇਸ਼ ਵਿੱਚ 257 ਐਕਟਿਵ ਮਰੀਜ਼ ਸਨ। ਪਰ 31 ਮਈ ਤੱਕ ਇਹ ਅੰਕੜਾ 3,395 ਅਤੇ ਬਾਅਦ ਵਿੱਚ 4,026 ਕੇਸ ਹੋ ਗਏ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀ ਅਤੇ ਦੱਖਣ ਵਿੱਚ ਨਮੂਨਿਆਂ ਦੇ ਜੀਨੋਮ ਸੀਕੁਐਂਸਿੰਗ ਤੋਂ ਪਤਾ ਚੱਲਿਆ ਹੈ ਕਿ ਮਾਮਲਿਆਂ ਵਿੱਚ ਮੌਜੂਦਾ ਵਾਧੇ ਦਾ ਕਾਰਨ ਬਣਨ ਵਾਲੇ ਰੂਪ ਗੰਭੀਰ ਨਹੀਂ ਹਨ ਅਤੇ ਸਿਰਫ ਓਮੀਕਰੋਨ ਦੇ ਉਪ ਰੂਪ ਹਨ।

Share This Article
Leave a Comment

Leave a Reply