ਆਪਣਾ ਪੰਜਾਬ ਮੀਡੀਆ : ਵੀਰਵਾਰ ਨੂੰ ਮਾਨਵਤਾਵਾਦੀ ਮਦਦ ਨਾਲ ਲੱਦੇ ਮੈਕਸੀਕਨ ਨੇਵੀ ਦੇ ਦੋ ਬੇੜੇ ਕਿਊਬਾ ਪਹੁੰਚੇ। ਅਮਰੀਕਾ ਵੱਲੋਂ ਕਿਊਬਾ ਦੀਆਂ ਮੁਸ਼ਕਲਾਂ ਵਧਾ ਦਿੱਤੇ ਜਾਣ ਕਾਰਨ ਇੱਥੇ ਐਨਰਜੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕਿਊਬਾ ਨੂੰ ਤੇਲ ਵੇਚਣ ਜਾਂ ਮੁਹੱਈਆ ਕਰਵਾਉਣ ਵਾਲੇ ਦੇਸ਼ਾਂ ਖਿਲਾਫ ਕਾਰਵਾਈ ਕਰਨ ਦੀ ਦਿੱਤੀ ਧਮਕੀ ਤੋਂ ਦੋ ਹਫਤੇ ਬਾਅਦ ਇਹ ਬੇੜੇ ਇੱਥੇ ਪਹੁੰਚੇ।
ਮੈਕਸਿਕੋ ਦੀ ਸਰਕਾਰ ਨੇ ਦੱਸਿਆ ਕਿ ਇੱਕ ਬੇੜੇ ਵਿੱਚ ਦੁੱਧ, ਚੌਲ, ਰਾਜਮਾ, ਸਾਰਡੀਨਜ਼, ਮੀਟ ਪੋ੍ਰਡਕਟ, ਕੁਕੀਜ਼, ਕੈਨ ਵਾਲੀ ਟੂਨਾ ਤੇ ਵੈਜੀਟੇਬਲ ਆਇਲ ਤੋਂ ਇਲਾਵਾ ਨਿਜੀ ਹਾਈਜੀਨ ਵਾਲੀਆਂ ਚੀਜ਼ਾਂ ਮਿਲਾ ਕੇ 536 ਟੰਨ ਫੂਡ ਹੈ। ਦੂਜੇ ਬੇੜੇ ਵਿੱਚ 277 ਟੰਨ ਪਾਊਡਰ ਮਿਲਕ ਹੈ।ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਾਇਜ਼ ਕੈਨਲ ਨੇ ਆਖਿਆ ਕਿ ਟਰੰਪ ਦੀਆਂ ਧਮਕੀਆਂ ਕਾਰਨ ਟਰਾਂਸਪੋਰਟੇਸ਼ਨ, ਹਸਪਤਾਲਾਂ, ਸਕੂਲਾਂ, ਟੂਰਿਜ਼ਮ ਤੇ ਫੂਡ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ।

