ਆਪਣਾ ਪੰਜਾਬ ਮੀਡੀਆ : ਫਰਵਰੀ ਮਹੀਨੇ ਦੌਰਾਨ ਵਸਤਾਂ ਤੇ ਸੇਵਾ ਟੈਕਸ (GST) ਮਾਲੀਆ ਸਾਲਾਨਾ ਆਧਾਰ ’ਤੇ 8.1 ਫੀਸਦ ਵਧ ਕੇ 1.83 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ। ਸਰਕਾਰੀ ਅੰਕੜਿਆਂ ਮੁਤਾਬਕ ਇਸ ਵਾਧੇ ਵਿੱਚ ਦਰਾਮਦ ਤੋਂ ਮਿਲੇ ਮਾਲੀਏ ਦਾ ਵੱਡਾ ਯੋਗਦਾਨ ਰਿਹਾ।
ਘਰੇਲੂ GST ਮਾਲੀਆ 5.3 ਫੀਸਦ ਵਧ ਕੇ ਕਰੀਬ 1.36 ਲੱਖ ਕਰੋੜ ਰੁਪਏ ਹੋਇਆ, ਜਦਕਿ ਦਰਾਮਦ ਤੋਂ ਮਿਲਣ ਵਾਲਾ ਮਾਲੀਆ 17.2 ਫੀਸਦ ਵਧ ਕੇ 47,837 ਕਰੋੜ ਰੁਪਏ ਹੋ ਗਿਆ। ਇਸ ਦੌਰਾਨ ਕੁੱਲ ਰਿਫੰਡ 10.2 ਫੀਸਦ ਵਧ ਕੇ 22,595 ਕਰੋੜ ਰੁਪਏ ਰਹੇ। ਰਿਫੰਡਾਂ ਤੋਂ ਬਾਅਦ ਸ਼ੁੱਧ GST ਮਾਲੀਆ ਕਰੀਬ 1.61 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 7.9 ਫੀਸਦ ਵੱਧ ਹੈ।

