LPG ਬਰਾਮਦ ਦੀਆਂ ਸੰਭਾਵਨਾਵਾਂ ਤਲਾਸ਼ਣਗੇ ਭਾਰਤ ਤੇ ਅਮਰੀਕਾ: Vikram Misri

News Online
2 Min Read

ਆਪਣਾ ਪੰਜਾਬ ਮੀਡੀਆ : ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅਮਰੀਕੀ ਊਰਜਾ ਸਕੱਤਰ ਕ੍ਰਿਸ ਰਾਈਟ ਨਾਲ ਆਪਣੀ ਮੁਲਾਕਾਤ ਦੌਰਾਨ ਪਰਮਾਣੂ ਸ਼ਕਤੀ, ਕੋਲਾ ਗੈਸੀਫਿਕੇਸ਼ਨ ਅਤੇ ਐੱਲ ਪੀ ਜੀ ਬਰਾਮਦ ਵਰਗੇ ਨਵੇਂ ਖੇਤਰਾਂ ਵਿੱਚ ਊਰਜਾ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ। ਭਾਰਤੀ ਸਫ਼ਾਰਤਖ਼ਾਨੇ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਕਿ ਮਿਸਰੀ ਅਤੇ ਰਾਈਟ ਦੀ ਗੱਲਬਾਤ ਊਰਜਾ ਸੁਰੱਖਿਆ ਨੂੰ ਅੱਗੇ ਵਧਾਉਣ, ਦੁਵੱਲੇ ਊਰਜਾ ਵਪਾਰ ਨੂੰ ਡੂੰਘਾ ਕਰਨ ਅਤੇ ਭਾਰਤ-ਅਮਰੀਕਾ ਊਰਜਾ ਭਾਈਵਾਲੀ ਨੂੰ ਮਜ਼ਬੂਤ ​​ਕਰਨ ਲਈ ਨਵੇਂ ਰਾਹਾਂ ਦੀ ਪਛਾਣ ਕਰਨ ’ਤੇ ਕੇਂਦਰਿਤ ਸੀ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਜੋ ਇਸ ਮੀਟਿੰਗ ਵਿੱਚ ਮੌਜੂਦ ਸਨ, ਨੇ ਕਿਹਾ ਕਿ ਅਮਰੀਕਾ ਕੋਲਾ ਗੈਸੀਫਿਕੇਸ਼ਨ ਅਤੇ ਐੱਲ ਪੀ ਜੀ ਬਰਾਮਦ ਤੋਂ ਇਲਾਵਾ ਸਿਵਲ ਪਰਮਾਣੂ ਸਹਿਯੋਗ ਵਿੱਚ ਵੀ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ।

ਰਾਜਦੂਤ ਗੋਰ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਅਮਰੀਕਾ-ਭਾਰਤ ਊਰਜਾ ਸਹਿਯੋਗ ਦੇ ਭਵਿੱਖ ਬਾਰੇ ਚਰਚਾ ਕਰਨ ਲਈ ਸਕੱਤਰ ਰਾਈਟ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨਾਲ ਸ਼ੁੱਕਰਵਾਰ ਸਵੇਰੇ ਸਮਾਂ ਬਿਤਾ ਕੇ ਬਹੁਤ ਚੰਗਾ ਲੱਗਿਆ।’’ ਬਾਅਦ ਵਿੱਚ ਸ਼ੁੱਕਰਵਾਰ ਰਾਤ ਨੂੰ, ਉਨ੍ਹਾਂ ਫਲੋਰਿਡਾ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਵਿਦੇਸ਼ ਸਕੱਤਰ ਮਿਸਰੀ ਦੀ ਮੇਜ਼ਬਾਨੀ ਕੀਤੀ। ਗੋਰ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਭਾਰਤ ਅਤੇ ਅਮਰੀਕਾ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਮਿਲ ਕੇ ਨੇੜਿਓਂ ਕੰਮ ਕਰਨ ਲਈ ਤਿਆਰ ਹਨ।

Share This Article
Leave a Comment

Leave a Reply