ਖਾਲਿਸਤਾਨੀ ਝੰਡਾ ਲਹਿਰਾਉਣ ਵਾਲਿਆਂ ਨੂੰ ਸਾਢੇ ਪੰਜ ਸਾਲ ਦੀ ਕੈਦ

News Online
2 Min Read

ਆਪਣਾ ਪੰਜਾਬ ਮੀਡਿਆ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਮੋਗਾ ਵਿੱਚ ਸਰਕਾਰੀ ਇਮਾਰਤ ’ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਕੇਂਦਰੀ ਜਾਂਚ ਏਜੰਸੀ ਦੇ ਬਿਆਨ ਅਨੁਸਾਰ, ਇਨ੍ਹਾਂ ਨੇ ਇਹ ਕਾਰਵਾਈ ਸਿੱਖਸ ਫਾਰ ਜਸਟਿਸ (ਐੱਸ ਐੱਫ ਜੇ) ਦੇ ਜਨਰਲ ਕੌਂਸਲ ਅਤੇ ਐਲਾਨੀਆ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਉਕਸਾਵੇ ’ਤੇ ਕੀਤੀ ਸੀ।

ਐੱਸ ਏ ਐਸ ਨਗਰ (ਮੁਹਾਲੀ) ਸਥਿਤ ਅਦਾਲਤ ਨੇ ਦੋਸ਼ੀਆਂ ਦੀ ਪਛਾਣ ਇੰਦਰਜੀਤ ਸਿੰਘ ਅਤੇ ਜਸਪਾਲ ਸਿੰਘ ਵਾਸੀਆਨ ਮੋਗਾ ਵਜੋਂ ਕੀਤੀ ਹੈ। ਅਦਾਲਤ ਨੇ ਦੋਵਾਂ ਨੂੰ ਸਾਢੇ ਪੰਜ ਸਾਲ ਦੀ ਕੈਦ ਅਤੇ 16,000-16,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਐੱਨ ਆਈ ਏ ਨੇ ਇਸ ਮਾਮਲੇ ਵਿੱਚ ਦੋ ਹੋਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਅਤੇ ਅਮਰੀਕਾ ਵਿੱਚ ਰਹਿ ਰਹੇ ਪੰਨੂ ਤੇ ਉਸ ਦੇ ਸਾਥੀ ਰਾਣਾ ਸਿੰਘ ਉਰਫ ਹਰਪ੍ਰੀਤ ਸਿੰਘ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਸੀ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ 2021 ਵਿੱਚ ਪੰਨੂ ਅਤੇ ਹਰਪ੍ਰੀਤ ਨੂੰ ਇਸ ਮਾਮਲੇ ਵਿੱਚ ਭਗੌੜੇ ਅਪਰਾਧੀ ਐਲਾਨ ਦਿੱਤਾ ਸੀ। ਇਹ ਮਾਮਲਾ 2020 ਦੀ ਇੱਕ ਘਟਨਾ ਨਾਲ ਸਬੰਧਤ ਹੈ, ਜਿਸ ਵਿੱਚ ਆਜ਼ਾਦੀ ਦਿਹਾੜੇ ਸਬੰਧੀ ਸਮਾਗਮਾਂ ਤੋਂ ਇੱਕ ਦਿਨ ਪਹਿਲਾਂ 14 ਅਗਸਤ ਨੂੰ ਇੰਦਰਜੀਤ ਅਤੇ ਜਸਪਾਲ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ’ਤੇ ਖਾਲਿਸਤਾਨੀ ਝੰਡਾ ਲਹਿਰਾਇਆ ਸੀ।

ਜਾਂਚ ਏਜੰਸੀ ਅਨੁਸਾਰ, ਪੰਨੂ ਦੇ ਉਕਸਾਵੇ ’ਤੇ ਕਾਰਵਾਈ ਕਰਦਿਆਂ, ਇਹ ਦੋਵੇਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਦਾਖ਼ਲ ਹੋਏ ਅਤੇ ਇਮਾਰਤ ਦੇ ਉੱਪਰ ਚੜ੍ਹ ਗਏ। ਉੱਥੇ ਉਨ੍ਹਾਂ ਨੇ ਕੇਸਰੀ-ਪੀਲੇ ਰੰਗ ਦਾ ਇੱਕ ਝੰਡਾ ਲਹਿਰਾਇਆ, ਜਿਸ ਉੱਤੇ ‘ਖਾਲਿਸਤਾਨ’ ਸ਼ਬਦ ਛਪਿਆ ਹੋਇਆ ਸੀ। ਏਜੰਸੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਕੌਮੀ ਝੰਡੇ (ਤਿਰੰਗੇ) ਦੀ ਰੱਸੀ ਕੱਟ ਕੇ ਉਸ ਦਾ ਅਪਮਾਨ ਕੀਤਾ, ਜਿਸ ਕਾਰਨ ਤਿਰੰਗਾ ਜ਼ਮੀਨ ’ਤੇ ਡਿੱਗ ਗਿਆ ਅਤੇ ਫਿਰ ਉਨ੍ਹਾਂ ਨੇ ਤਿਰੰਗੇ ਨੂੰ ਰੱਸੀ ਨਾਲ ਘੜੀਸਿਆ।

Share This Article
Leave a Comment

Leave a Reply