ਇਰਾਨ-ਇਜ਼ਰਾਈਲ ਟਕਰਾਅ ਵਿਚਾਲੇ ਦੁਬਈ ਤੋਂ ਭਾਰਤ ਲਈ ਉਡਾਣਾਂ ਮੁੜ ਸ਼ੁਰੂ

News Online
1 Min Read

ਆਪਣਾ ਪੰਜਾਬ ਮੀਡੀਆ : ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਅਤੇ ਇਜ਼ਰਾਈਲ-ਇਰਾਨ ਦਰਮਿਆਨ ਹੋਈ ਜੰਗੀ ਕਾਰਵਾਈ ਕਾਰਨ ਰੁਕੀਆਂ ਹਵਾਈ ਸੇਵਾਵਾਂ ਹੁਣ ਹੌਲੀ-ਹੌਲੀ ਬਹਾਲ ਕੀਤੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਦੁਬਈ ਤੋਂ ‘ਐਮੀਰੇਟਸ’ ਦੀ ਫਲਾਈਟ (EK 500) ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰੀ, ਜਿਸ ਨਾਲ ਪਿਛਲੇ ਕਈ ਦਿਨਾਂ ਤੋਂ ਫਸੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।

ਯਾਤਰੀਆਂ ਨੇ ਦੱਸਿਆ ਕਿ ਦੁਬਈ ਵਿੱਚ ਸਥਿਤੀ ਕਾਫੀ ਤਣਾਅਪੂਰਨ ਸੀ ਅਤੇ ਉਡਾਣਾਂ ਰੱਦ ਹੋਣ ਵਧੇਰੇ ਚਿੰਤਾ ਬਣੀ ਹੋਈ ਸੀ। ਦੁਬਈ ਏਅਰਪੋਰਟ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ ਕਿ 2 ਮਾਰਚ ਦੀ ਸ਼ਾਮ ਤੋਂ ਸੀਮਤ ਸੰਖਿਆ ਵਿੱਚ ਉਡਾਣਾਂ ਦਾ ਸੰਚਾਲਨ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ। ਯਾਤਰੀਆਂ ਨੇ ਮੁਸ਼ਕਲ ਘੜੀ ਵਿੱਚ ਏਅਰਲਾਈਨਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ। ਦੁਬਈ ਤੋਂ ਪਰਤੇ ਅਜੇ ਨਾਮੀ ਇੱਕ ਯਾਤਰੀ ਨੇ ਦੱਸਿਆ ਕਿ ਉਡਾਣਾਂ ਰੱਦ ਹੋਣ ਤੋਂ ਬਾਅਦ ‘ਐਮੀਰੇਟਸ’ ਨੇ ਸਾਰੇ ਮੁਸਾਫ਼ਰਾਂ ਲਈ ਹੋਟਲਾਂ ਵਿੱਚ ਰਹਿਣ ਅਤੇ ਖਾਣ-ਪੀਣ ਦਾ ਪੁਖ਼ਤਾ ਪ੍ਰਬੰਧ ਕੀਤਾ। ਇਸੇ ਤਰ੍ਹਾਂ ਅਬੂ ਧਾਬੀ ਤੋਂ ਬੈਂਗਲੁਰੂ ਪਹੁੰਚੇ ਯਾਤਰੀਆਂ ਨੇ ਵੀ ‘ਇਤਿਹਾਦ ਏਅਰਵੇਜ਼’ ਦੀ ਸੇਵਾ ਦੀ ਤਾਰੀਫ਼ ਕੀਤੀ।

Share This Article
Leave a Comment

Leave a Reply