ਭਾਰਤ ਵੱਲੋਂ 114 ਨਵੇਂ ਰਾਫੇਲ ਜਹਾਜ਼ਾਂ ਦੀ ਖ਼ਰੀਦ ਨੂੰ ਦਿਤੀ ਗਈ ਹਰੀ ਝੰਡੀ

News Online
1 Min Read

ਆਪਣਾ ਪੰਜਾਬ ਮੀਡੀਆ : ਭਾਰਤ ਦੀ ਰੱਖਿਆ ਕੌਂਸਲ (DAC) ਨੇ ਫਰਾਂਸ ਤੋਂ 114 ਨਵੇਂ ਰਾਫੇਲ ਲੜਾਕੂ ਜਹਾਜ਼ ਖ਼ਰੀਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲਗਭਗ 3.60 ਲੱਖ ਕਰੋੜ ਰੁਪਏ ਦੇ ਇਸ ਸੌਦੇ ਨੂੰ ਹੁਣ ਅੰਤਿਮ ਮਨਜ਼ੂਰੀ ਲਈ ਕੈਬਨਿਟ ਕਮੇਟੀ ਆਨ ਸਿਕਿਉਰਿਟੀ (CCS) ਕੋਲ ਭੇਜਿਆ ਜਾਵੇਗਾ।

ਉਮੀਦ ਹੈ ਕਿ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਭਾਰਤ ਦੌਰੇ ਦੌਰਾਨ ਇਸ ਸੌਦੇ ਨੂੰ ਅਧਿਕਾਰਕ ਮੰਜ਼ੂਰੀ ਮਿਲ ਸਕਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਕਮੇਟੀ ਨੇ ਮਿਜ਼ਾਈਲਾਂ ਅਤੇ ਆਧੁਨਿਕ ਸੈਟੇਲਾਈਟ ਸਿਸਟਮਾਂ ਸਮੇਤ ਹੋਰ ਮਹੱਤਵਪੂਰਨ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸ ਖ਼ਰੀਦ ਨਾਲ ਭਾਰਤੀ ਹਵਾਈ ਸੈਨਾ ਦੀ ਯੁੱਧ ਸਮਰੱਥਾ ਅਤੇ ਸਰਹੱਦੀ ਸੁਰੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। 

Share This Article
Leave a Comment

Leave a Reply