ਪ੍ਰਧਾਨ ਮੰਤਰੀ ਕਾਰਨੀ ਦਾ ਕਨਵੈਂਸ਼ਨ ਦੌਰਾਨ ਸੰਦੇਸ਼ ‘ਰਾਜਨੀਤੀ ਤੋਂ ਉੱਪਰ ਏਕਤਾ ਦੀ ਲੋੜ’

News Online
1 Min Read

ਆਪਣਾ ਪੰਜਾਬ ਮੀਡੀਆ : ਮਾਂਟਰੀਅਲ ਵਿੱਚ ਬੀਤੇ ਦਿਨ ਲਿਬਰਲ ਪਾਰਟੀ ਦੇ ਕਨਵੈਂਸ਼ਨ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਵਾਸੀਆਂ ਨੂੰ ਏਕਤਾ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਇਹ “ਰੋਜ਼ਮਰ੍ਹਾ ਦੀ ਰਾਜਨੀਤੀ” ਦਾ ਸਮਾਂ ਨਹੀਂ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਕੈਨੇਡਾ ਇਸ ਸਮੇਂ ਵੱਡੀਆਂ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਬਦਲਦਾ ਜੀਓ-ਪਾਲੀਟਿਕਲ ਮਾਹੌਲ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਵਿੱਚ ਤੇਜ਼ ਤਰੱਕੀ ਸ਼ਾਮਿਲ ਹਨ।


 ਕਾਰਨੀ ਨੇ ਕਿਹਾ ਕਿ ਇਹ ਚੁਣੌਤੀਆਂ ਖਤਰੇ ਦੇ ਨਾਲ-ਨਾਲ ਵੱਡੇ ਮੌਕੇ ਵੀ ਲੈ ਕੇ ਆਉਂਦੀਆਂ ਹਨ, ਜੇਕਰ ਦੇਸ਼ ਇਕਜੁੱਟ ਹੋ ਕੇ ਅੱਗੇ ਵਧੇ। ਉਨ੍ਹਾਂ ਕਿਹਾ ਕਿ ਛੋਟੇ-ਮੋਟੇ ਰਾਜਨੀਤਿਕ ਵਿਰੋਧਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਭਲਾਈ ਲਈ ਕੰਮ ਕਰਨ ਦੀ ਲੋੜ ਹੈ।
 ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਲਿਬਰਲ ਪਾਰਟੀ ਬਹੁਮਤ ਸਰਕਾਰ ਬਣਾਉਣ ਦੇ ਨੇੜੇ ਹੈ। ਇਸਦੇ ਨਾਲ ਹੀ ਦੇਸ਼ ਵਿੱਚ ਅਲਬਰਟਾ ਅਤੇ ਕਿਊਬੈਕ ਵਿੱਚ ਵੱਖਵਾਦੀ ਰੁਝਾਨ ਵੀ ਚਰਚਾ ਵਿੱਚ ਹਨ।


 ਕਾਰਨੀ ਨੇ ਆਪਣੇ ਭਾਸ਼ਣ ਵਿੱਚ ਕੈਨੇਡਾ ਦੇ ਮੁੱਢਲੇ ਮੁੱਲਾਂ ਅਧਿਕਾਰਾਂ ਦੀ ਆਜ਼ਾਦੀ, ਮਹਿਲਾਵਾਂ ਦੇ ਚੋਣ ਅਧਿਕਾਰ ਅਤੇ ਸਮਾਨਤਾ  ਨੂੰ ਦੁਹਰਾਇਆ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਯੋਗਦਾਨ ਦਾ ਵੀ ਜਿ਼ਕਰ ਕੀਤਾ।
 ਇਸ ਮੌਕੇ ਲਿਬਰਲ ਪਾਰਟੀ ਵਿੱਚ ਨਵੇਂ ਮੈਂਬਰਾਂ ਦੀ ਸ਼ਮੂਲੀਅਤ ਵੀ ਹੋਈ, ਜਿਸ ਨਾਲ ਰਾਜਨੀਤਿਕ ਹਲਚਲ ਹੋਰ ਤੇਜ਼ ਹੋ ਗਈ ਹੈ।

Share This Article
Leave a Comment

Leave a Reply