ਟਰੰਪ ਦੇ ਦਾਵਿਆਂ ਦੇ ਉਲਟ, ਇਰਾਨ ਦਾ ਜ਼ਿਆਦਾਤਰ ਮਿਸਾਈਲ ਨੈੱਟਵਰਕ ਅਜੇ ਵੀ ਸਰਗਰਮ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਦੀ ਮਿਸਾਈਲ ਤਾਕਤ ਨੂੰ “ਤਬਾਹ” ਕਰਨ ਦੇ ਦਾਵਿਆਂ ਦੇ ਬਾਵਜੂਦ, ਨਵੀਂ ਅਮਰੀਕੀ ਖੁਫੀਆ ਰਿਪੋਰਟ ਨੇ ਵੱਖਰੀ ਤਸਵੀਰ ਪੇਸ਼ ਕੀਤੀ ਹੈ। ਰਿਪੋਰਟ ਮੁਤਾਬਕ ਇਰਾਨ ਦੇ ਜ਼ਿਆਦਾਤਰ ਮਿਸਾਈਲ ਠਿਕਾਣੇ ਅਜੇ ਵੀ ਸਰਗਰਮ ਹਨ ਅਤੇ ਕਈ ਸਥਾਨਾਂ ‘ਤੇ ਕਾਰਵਾਈ ਮੁੜ ਸ਼ੁਰੂ ਹੋ ਚੁੱਕੀ ਹੈ।ਇਰਾਨ ਦੇ 33 ਵਿੱਚੋਂ 30 ਮਿਸਾਈਲ ਸਾਈਟਾਂ ਮੁੜ ਚਾਲੂ ਹੋ ਚੁੱਕੀਆਂ ਹਨ। ਖੁਫੀਆ ਏਜੰਸੀਆਂ ਦੇ ਅਨੁਸਾਰ ਲਗਭਗ 90 ਫੀਸਦੀ ਭੂਗਰਭ ਮਿਸਾਈਲ ਢਾਂਚਾ ਹੁਣ “ਅੰਸ਼ਿਕ ਜਾਂ ਪੂਰੀ ਤਰ੍ਹਾਂ ਕਾਰਗਰ” ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਰਾਨ ਕੋਲ ਅਜੇ ਵੀ ਜੰਗ ਤੋਂ ਪਹਿਲਾਂ ਵਾਲੇ ਕਰੀਬ 70 ਫੀਸਦੀ ਮੋਬਾਈਲ ਮਿਸਾਈਲ ਲਾਂਚਰ ਅਤੇ ਮਿਸਾਈਲ ਭੰਡਾਰ ਮੌਜੂਦ ਹਨ। ਇਸ ਵਿੱਚ ਬੈਲਿਸਟਿਕ ਅਤੇ ਕ੍ਰੂਜ਼ ਮਿਸਾਈਲਾਂ ਵੀ ਸ਼ਾਮਲ ਹਨ।

ਇਹ ਖੁਲਾਸਾ ਟਰੰਪ ਅਤੇ ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੈਥ ਦੇ ਉਨ੍ਹਾਂ ਦਾਵਿਆਂ ਦੇ ਉਲਟ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਸੰਯੁਕਤ ਅਮਰੀਕਾ-ਇਜ਼ਰਾਈਲ ਕਾਰਵਾਈ ਦੌਰਾਨ ਇਰਾਨ ਦੀ ਫੌਜੀ ਸਮਰੱਥਾ “ਪੂਰੀ ਤਰ੍ਹਾਂ ਕੁਚਲੀ” ਗਈ ਹੈ।ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਰਾਨ ਨਾਲ ਜੰਗ ਦੌਰਾਨ ਅਮਰੀਕਾ ਨੇ ਹਜ਼ਾਰਾਂ ਮਿਸਾਈਲਾਂ ਵਰਤੀਆਂ, ਜਿਸ ਕਾਰਨ ਅਮਰੀਕੀ ਹਥਿਆਰ ਭੰਡਾਰ ਘਟਣ ਨੂੰ ਲੈ ਕੇ ਰੱਖਿਆ ਮਾਹਿਰਾਂ ਅਤੇ ਸਾਥੀ ਦੇਸ਼ਾਂ ਵਿੱਚ ਚਿੰਤਾ ਵਧ ਗਈ ਹੈ।

Share This Article
Leave a Comment

Leave a Reply