ਆਪਣਾ ਪੰਜਾਬ ਮੀਡੀਆ : ਡੱਚ ਕਰੂਜ਼ ਜਹਾਜ਼ MV Hondius ’ਤੇ ਫੈਲੇ ਹੈਨਟਾਵਾਇਰਸ ਮਾਮਲੇ ਵਿੱਚ ਚਾਲਕ ਦਲ ਦੇ ਦੋ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਵਿਸ਼ਵ ਸਿਹਤ ਸੰਗਠਨ World Health Organization (WHO) ਮੁਤਾਬਕ ਅੱਠ ਸ਼ੱਕੀ ਮਾਮਲਿਆਂ ਵਿੱਚੋਂ ਪੰਜ ਦੀ ਪੁਸ਼ਟੀ ਹੋ ਚੁੱਕੀ ਹੈ।
ਵਾਇਰਸ ਨਾਲ ਜੁੜੇ ਮਾਮਲੇ ਵਿੱਚ ਇੱਕ 69 ਸਾਲਾ ਡੱਚ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸਦੇ ਪਤੀ ਅਤੇ ਇੱਕ ਜਰਮਨ ਮਹਿਲਾ ਦੀ ਮੌਤ ਦੀ ਵੀ ਜਾਂਚ ਜਾਰੀ ਹੈ। WHO ਨੇ ਸਪੱਸ਼ਟ ਕੀਤਾ ਹੈ ਕਿ ਇਹ ਸਥਿਤੀ ਕੋਵਿਡ-19 ਵਰਗੀ ਮਹਾਂਮਾਰੀ ਨਹੀਂ ਹੈ, ਕਿਉਂਕਿ ਹੈਨਟਾਵਾਇਰਸ ਨਜ਼ਦੀਕੀ ਸੰਪਰਕ ਰਾਹੀਂ ਫੈਲਦਾ ਹੈ।
ਜਹਾਜ਼ ’ਤੇ 28 ਦੇਸ਼ਾਂ ਦੇ ਕਰੀਬ 150 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ। ਇਸ ਦੌਰਾਨ ਸਿਹਤ ਅਧਿਕਾਰੀ ਉਹਨਾਂ ਯਾਤਰੀਆਂ ਦੀ ਪਛਾਣ ਕਰਨ ਵਿੱਚ ਜੁਟੇ ਹਨ ਜੋ ਸੇਂਟ ਹੇਲੇਨਾ ਟਾਪੂ ’ਤੇ ਜਹਾਜ਼ ਤੋਂ ਉਤਰੇ ਸਨ।
ਕਰੂਜ਼ ਜਹਾਜ਼ ’ਤੇ Hantavirus ਦਾ ਖਤਰਾ
Leave a Comment

