ਐਸਟ੍ਰੀ ਖੇਤਰ ਵਿੱਚ ਜਨਤਕ ਆਵਾਜਾਈ ਸੁਧਾਰ ਲਈ ਕੈਨੇਡਾ ਵੱਲੋਂ ਨਿਵੇਸ਼

News Online
1 Min Read

ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਐਸਟ੍ਰੀ ਖੇਤਰ ਦੀਆਂ ਕਈ ਮਿਊਂਸਪੈਲਿਟੀਆਂ ਨੂੰ ਜਨਤਕ ਆਵਾਜਾਈ ਸੇਵਾਵਾਂ ਵਿੱਚ ਸੁਧਾਰ ਲਈ ਲਗਭਗ 5 ਲੱਖ ਡਾਲਰ ਦੀ ਫੈਡਰਲ ਫੰਡਿੰਗ ਮਿਲੇਗੀ। ਇਹ ਐਲਾਨ ਈਸਟ ਐਂਗਸ ਕਲਚਰਲ ਸੈਂਟਰ ਵਿੱਚ ਸਰਕਾਰੀ ਪ੍ਰਤਿਨਿਧੀਆਂ ਵੱਲੋਂ ਕੀਤਾ ਗਿਆ।

ਇਸ ਫੰਡ ਨਾਲ Haut-Saint-François RCM  ਵਿੱਚ ਜਨਤਕ ਆਵਾਜਾਈ ਨੂੰ ਮਜ਼ਬੂਤ ਕਰਨ ਲਈ ਘੱਟ ਮੋਬਿਲਿਟੀ ਵਾਲੇ ਲੋਕਾਂ ਲਈ ਸੁਵਿਧਾਜਨਕ ਚਾਰ ਨਵੇਂ ਵਾਹਨ ਖਰੀਦੇ ਜਾਣਗੇ। ਇਸ ਪ੍ਰੋਜੈਕਟ ਦਾ ਮਕਸਦ ਖੇਤਰ ਵਿੱਚ ਆਵਾਜਾਈ ਸਹੂਲਤਾਂ ਨੂੰ ਵਧੀਆ ਬਣਾਉਣਾ ਅਤੇ ਲੋਕਾਂ ਦੀਆਂ ਲੋੜਾਂ ਮੁਤਾਬਕ ਸਹੂਲਤਾਂ ਪ੍ਰਦਾਨ ਕਰਨਾ ਹੈ।
 ਇਹ ਨਿਵੇਸ਼ ਪਿੰਡਾਂ ਵਿੱਚ ਰਹਿੰਦੇ ਲੋਕਾਂ ਲਈ ਆਵਾਜਾਈ ਨੂੰ ਹੋਰ ਸਮਾਵੇਸ਼ੀ ਬਣਾਉਣ ਅਤੇ ਜੀਵਨ ਮਿਆਰ ਨੂੰ ਸੁਧਾਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ, ਰੋਜ਼ਗਾਰ ਅਤੇ ਹੋਰ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਆਸਾਨ ਹੋਵੇਗੀ।

ਅਧਿਕਾਰੀਆਂ ਨੇ ਕਿਹਾ ਕਿ ਜਨਤਕ ਆਵਾਜਾਈ ਵਿੱਚ ਨਿਵੇਸ਼ ਕਰਨਾ ਨਾ ਸਿਰਫ਼ ਲੋਕਾਂ ਦੀ ਜਿ਼ੰਦਗੀ ਸੁਧਾਰਦਾ ਹੈ, ਸਗੋਂ ਮੌਸਮੀ ਤਬਦੀਲੀ ਨਾਲ ਨਜਿੱਠਣ ਵਿੱਚ ਵੀ ਯੋਗਦਾਨ ਪਾਉਂਦਾ ਹੈ। ਸਥਾਨਕ ਨੇਤਾਵਾਂ ਨੇ ਇਸ ਪ੍ਰੋਜੈਕਟ ਬਾਰੇ ਕਿਹਾ ਕਿ ਇਸ ਨਾਲ ਖੇਤਰ ਦੇ ਵੱਡੇ ਇਲਾਕੇ ਵਿੱਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ ਅਤੇ ਲੋਕਾਂ ਦੀਆਂ ਅਸਲ ਲੋੜਾਂ ਪੂਰੀਆਂ ਹੋਣਗੀਆਂ।

Share This Article
Leave a Comment

Leave a Reply