ਅਕਾਲ ਵਾਰੀਅਰਜ਼ ਕੈਲਗਰੀ ਨੇ ਜਿੱਤਿਆ ‘ਟੋਬਾ ਗੋਲਡ ਕੱਪ 2026’ ਫੀਲਡ ਹਾਕੀ ਟੂਰਨਾਮੈਂਟ

News Online
2 Min Read

ਆਪਣਾ ਪੰਜਾਬ ਮੀਡੀਆ : ਮੌਜੂਦਾ ਸਮੇਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆ ਸਾਹਮਣੇ ਸਭ ਤੋਂ ਵੱਡੀ ਚੁਣੌਤੀ, ਆਪਣੀ ਨਵੀਂ ਪੀੜੀ ਨੂੰ ਸਾਂਭਣ ਦੀ ਹੈ। ਨਸ਼ਾ, ਗੈਂਗਵਾਰ, ਮਾਰ-ਧਾੜ ਸਭਿਆਚਾਰ ਵਰਗੀਆਂ ਸਮਾਜਿਕ ਕੁਰੀਤੀਆਂ ਵਿਚ ਧਸਦੀ ਜਾ ਰਹੀ ਜਵਾਨੀ ਨੂੰ ਜੇਕਰ ਕਿਸੇ ਸਾਰਥਿਕ ਪਾਸੇ ਨਾ ਲਾਇਆ ਗਿਆ ਤਾਂ ਸਾਨੂੰ ਇਹ ਭਲੀਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਭਵਿੱਖ ਖ਼ਤਰੇ ਵਿਚ ਹੈ। ਇਨ੍ਹਾਂ ਕੁਰੀਤੀਆਂ ਤੋਂ ਬਚਾਉਣ ਦਾ ਇੱਕ ਕਾਰਗਰ ਤਰੀਕਾ ਹੋ ਸਕਦਾ ਹੈ ਕਿ ਬੱਚਿਆ ਦੇ ਮਨਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਪ੍ਰਫੁਲਿਤ ਕੀਤਾ ਜਾਵੇ। ਇਸੇ ਤਹਿਤ ਨੌਜਵਾਨੀ ਨੂੰ ਫ਼ੀਲਡ ਹਾਕੀ ਨਾਲ ਜੋੜਨ ਲਈ ਸਥਾਨਕ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਮੈਨੀਟੋਬਾ ਵੱਲੋਂ ਅੱਠਵਾਂ ਸ਼ਾਨਦਾਰ ” ਟੋਬਾ ਗੋਲਡ ਕੱਪ 2026” ਫ਼ੀਲਡ ਹਾਕੀ ਟੂਰਨਾਮੈਂਟ 1717 ਗੇਟ ਵੇਅ ਰਿਕਰੇਸ਼ਨ ਸੈਂਟਰ ਵਿਨੀਪੈਗ ਵਿਖੇ ਕਰਵਾਇਆ ਗਿਆ।

ਇਸ ਟੂਰਨਾਮੈਂਟ ਵਿਚ ਕੈਨੇਡਾ ਦੀਆ ਪ੍ਰਸਿੱਧ ਅੱਠ ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਸੀ । ਪੂਲ “ਏ” ਵਿਚ ਯੂਥ ਫ਼ੀਲਡ ਹਾਕੀ ਕਲੱਬ,ਐਡਮਿੰਟਨ ,ਹਾਕਸ ਫ਼ੀਲਡ ਹਾਕੀ ਕਲੱਬ ਕੈਲਗਰੀ, ਵੋਲਵਰਾਈਨਜ਼ ਫ਼ੀਲਡ ਹਾਕੀ ਐਬਟਸਫੋਰਡ ਬ੍ਰਿਟਿਸ਼ ਕੋਲੰਬੀਆ ਤੇ ਟੋਬਾ ਵਾਰੀਅਰਜ਼ ਯੈਲੋ ਵਿਨੀਪੈਗ ਜਦ ਕਿ ਪੂਲ “ਬੀ” ਵਿਚ ਐਡਮਿੰਟਨ ਫ਼ੀਲਡ ਹਾਕੀ ਕਲੱਬ, ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ, ਪੰਜਾਬ ਸਪੋਰਟਸ ਫ਼ੀਲਡ ਹਾਕੀ ਕਲੱਬ ਕੈਲਗਰੀ ‘ਤੇ ਟੋਬਾ ਵਾਰੀਅਰਜ਼ ਗਰੀਨ ਹਾਕੀ ਅਕੈਡਮੀ ਵਿਨੀਪੈਗ ਦੀਆਂ ਟੀਮਾਂ ਸ਼ਾਮਲ ਸਨ। ਇਹ ਟੂਰਨਾਮੈਂਟ ਲੀਗ ਕਮ-ਨਾਕ-ਆਊਟ ਆਧਾਰ ‘ਤੇ ਖੇਡਿਆ ਗਿਆ।

ਮੈਨੀਟੋਬਾ ਸਰਕਾਰ ਦੇ ਮੰਤਰੀ ਮਿੰਟੂ ਸੰਧੂ ਅਤੇ ਐੱਮ ਐੱਲ ਏ ਦਲਜੀਤ ਪਾਲ ਬਰਾੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਟੂਰਨਾਮੈਂਟ ਦੌਰਾਨ ਗੁਰੂਘਰ ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ।
ਟੋਬਾ ਵਾਰੀਅਰਜ਼ ਹਾਕੀ ਕਲੱਬ ਵਿਨੀਪੈਗ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਜੂਨੀਅਰ ਹਾਕੀ ਲੜਕੇ ਤੇ ਲੜਕੀਆਂ ਦੀ ਟਰੇਨਿੰਗ ਵੀ ਚੱਲ ਰਹੀ ਹੈ। ਬੱਚਿਆਂ ਦੀ ਇਨ ਡੋਰ ਪ੍ਰੈਕਟਿਸ ਹਰ ਸਨਿੱਚਰਵਾਰ ਸ਼ਾਮ 05 ਤੋਂ 06 ਵਜੇ ‘ਤੇ ਸੀਨੀਅਰ ਟੀਮ ਦੀ ਪ੍ਰੈਕਟਿਸ ਐਤਵਾਰ ਸ਼ਾਮ ਚਾਰ ਤੋਂ ਪੰਜ ਵਜੇ ਤੱਕ 1717 ਗੇਟ ਵੇਅ ਰਿਕਰੇਸ਼ਨ ਸੈਂਟਰ ਵਿਚ ਚੱਲ ਰਹੀ ਹੈ । ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ ।ਸੁਰਿੰਦਰ ਮਾ204-510-6284, ਸੁਖਮਿੰਦਰ ਸਿੰਘ 204-914-1000, ਸ਼ਮਸ਼ੇਰ ਸਿੱਧੂ 204-294-67, ਅਮਰਦੀਪ ਸਿੰਘ 204-688-1521 ‘ਤੇ ਸੁਰਿੰਦਰ ਸਿੱਧੂ 431-998-0656।61ਵੀ 

Share This Article
Leave a Comment

Leave a Reply