ਆਪਣਾ ਪੰਜਾਬ ਮੀਡੀਆ : ਇਰਾਨ ਅਤੇ ਅਮਰੀਕਾ ਵਿਚਕਾਰ ਹੋਈ ਜੰਗਬੰਦੀ ਹੁਣ ਖ਼ਤਰੇ ਵਿੱਚ ਪੈ ਗਈ ਹੈ। ਇਰਾਨ ਨੇ ਲਿਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਜੋਂ ਹੋਰਮੂਜ਼ ਜਲਮਾਰਗ ਮੁੜ ਬੰਦ ਕਰ ਦਿੱਤਾ ਹੈ, ਜਿਸ ਨਾਲ ਵਿਸ਼ਵ ਪੱਧਰ ’ਤੇ ਚਿੰਤਾ ਵਧ ਗਈ ਹੈ।ਇਸੇ ਦੌਰਾਨ, ਇਜ਼ਰਾਈਲ ਨੇ ਲਿਬਨਾਨ ਵਿੱਚ ਹਿਜ਼ਬੁੱਲਾ ਖ਼ਿਲਾਫ਼ ਹਮਲੇ ਤੇਜ਼ ਕਰ ਦਿੱਤੇ ਹਨ, ਬੈਰੂਤ ਵਿੱਚ ਭਾਰੀ ਬੰਬਾਰੀ ਕਾਰਨ ਘੱਟੋ-ਘੱਟ 182 ਲੋਕ ਮਾਰੇ ਗਏ।
ਹਿਜ਼ਬੁੱਲਾ ਵੱਲੋਂ ਵੀ ਉੱਤਰੀ ਇਜ਼ਰਾਈਲ ’ਤੇ ਰਾਕੇਟ ਹਮਲੇ ਜਾਰੀ ਹਨ।ਅਮਰੀਕਾ ਨੇ ਹੋਰਮੂਜ਼ ਖੋਲ੍ਹਣ ਦੀ ਮੰਗ ਕੀਤੀ ਹੈ, ਪਰ ਇਰਾਨ ਨੇ ਸ਼ਾਂਤੀ ਵਾਰਤਾਵਾਂ ਨੂੰ “ਗੈਰ-ਵਾਜਬ” ਕਿਹਾ। ਇਜ਼ਰਾਈਲ ਅਤੇ ਅਮਰੀਕਾ ਦਾ ਕਹਿਣਾ ਹੈ ਕਿ ਇਹ ਜੰਗਬੰਦੀ ਲਿਬਨਾਨ ’ਤੇ ਲਾਗੂ ਨਹੀਂ ਹੁੰਦੀ, ਜਿਸ ਨਾਲ ਸਥਿਤੀ ਹੋਰ ਵੀ ਨਾਜ਼ੁਕ ਬਣ ਗਈ ਹੈ।

