ਚੀਨ ਲਈ ਨਵੇਂ ਭਾਰਤੀ ਰਾਜਦੂਤ ਦੋਰਾਈਸਵਾਮੀ ਪੇਈਚਿੰਗ ਪੁੱਜੇ

News Online
1 Min Read

ਆਪਣਾ ਪੰਜਾਬ ਮੀਡੀਆ : ਚੀਨ ਵਿੱਚ ਭਾਰਤ ਦੇ ਨਵੇਂ ਨਿਯੁਕਤ ਰਾਜਦੂਤ ਵਿਕਰਮ ਦੋਰਾਈਸਵਾਮੀ ਅੱਜ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਪੇਈਚਿੰਗ ਪਹੁੰਚ ਗਏ ਹਨ, ਜਿੱਥੇ ਸੀਨੀਅਰ ਚੀਨੀ ਅਤੇ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਅਧਿਕਾਰੀਆਂ ਮੁਤਾਬਕ ਜਦੋਂ ਉਹ ਸ਼ੰਘਾਈ ਤੋਂ ਪੇਈਚਿੰਗ ਪੁੱਜੇ ਤਾਂ ਚੀਨੀ ਵਿਦੇਸ਼ ਮੰਤਰਾਲੇ ਦੇ ਏਸ਼ੀਆ ਵਿਭਾਗ ਦੇ ਡਿਪਟੀ ਡਾਇਰੈਕਟਰ ਲੀ ਜਿਆਨਬੋ ਅਤੇ ਭਾਰਤੀ ਸਫ਼ਾਰਤਖ਼ਾਨੇ ਦੀ ਚਾਰਜ ਡੀ ਅਫੇਅਰਜ਼ ਐਂਜਲੀਨ ਪ੍ਰੇਮਲਤਾ ਸਮੇਤ ਭਾਰਤੀ ਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੋਰਾਈਸਵਾਮੀ ਬੀਤੇ ਦਿਨ ਸ਼ੰਘਾਈ ਪੁੱਜੇ ਸਨ।

ਉਨ੍ਹਾਂ ਦੀ ਇਸ ਨਿਯੁਕਤੀ ਤੋਂ ਇਹ ਉਮੀਦਾਂ ਲਾਈਆਂ ਜਾ ਰਹੀਆਂ ਹਨ ਕਿ ਇਸ ਨਾਲ ਭਾਰਤ-ਚੀਨ ਸਬੰਧਾਂ ਨੂੰ ਆਮ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ੀ ਮਿਲੇਗੀ। ਉਨ੍ਹਾਂ ਦੀ ਇਸ ਸਾਲ ਮਾਰਚ ਵਿੱਚ ਹੋਈ ਨਿਯੁਕਤੀ ਨੇ ਚੀਨੀ ਸਰਕਾਰੀ ਮੀਡੀਆ ਅਤੇ ਰਣਨੀਤਕ ਮਾਹਿਰਾਂ ਵਿੱਚ ਕਾਫ਼ੀ ਦਿਲਚਸਪੀ ਪੈਦਾ ਕੀਤੀ ਸੀ। ਚੀਨੀ ਵਿਦਵਾਨਾਂ ਅਨੁਸਾਰ ਦੋਰਾਈਸਵਾਮੀ ਦਾ ਚੀਨੀ ਨਾਮ ‘ਵੇਈ ਜਿਆਮੇਂਗ’ ਹੈ, ਜਿਸ ਦਾ ਅਰਥ ਹੈ ‘ਉਹ ਜੋ ਸ਼ਾਨਦਾਰ ਗਠਜੋੜ ਬਣਾਉਂਦਾ ਹੈ।

Share This Article
Leave a Comment

Leave a Reply