ਫਲੋਰਿਡਾ : ਆਪਣਾ ਪੰਜਾਬ ਮੀਡੀਆ : ਅਮਰੀਕਾ ਵਿੱਚ ਇਸਾਇਅਸ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਫਲੋਰਿਡਾ ਅਤੇ ਦੱਖਣੀ ਅਲਬਾਮਾ ਵਿੱਚ ਐਤਵਾਰ ਸਵੇਰ ਤੱਕ ਲਗਭਗ ਚਾਰ ਲੱਖ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਤੂਫ਼ਾਨ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਤੂਫ਼ਾਨ ਸ਼ੁੱਕਰਵਾਰ ਨੂੰ ਫਲੋਰਿਡਾ ਦੇ ਡੈਸਟਿਨ ਨੇੜੇ ਤੱਟ ਨਾਲ ਟਕਰਾਇਆ, ਜਿਸ ਦੌਰਾਨ ਹਵਾਵਾਂ ਦੀ ਰਫ਼ਤਾਰ 105 ਮੀਲ ਪ੍ਰਤੀ ਘੰਟਾ ਤੱਕ ਪਹੁੰਚ ਗਈ। ਤੇਜ਼ ਹਵਾਵਾਂ ਕਾਰਨ ਦਰੱਖਤ ਘਰਾਂ ਅਤੇ ਕਾਰਾਂ ’ਤੇ ਡਿੱਗ ਪਏ, ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਕਈ ਇਮਾਰਤਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਿਆ। ਮੌਸਮ ਵਿਭਾਗ ਨੇ ਮੱਧ ਐਪਲੇਚੀਅਨ ਪਹਾੜੀ ਖੇਤਰ ਅਤੇ ਮੱਧ-ਐਟਲਾਂਟਿਕ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਇਸ ਕਾਰਨ ਕਈ ਥਾਵਾਂ ’ਤੇ ਹੜ੍ਹ ਆਉਣ ਦਾ ਖ਼ਦਸ਼ਾ ਹੈ।


