Gautam Adani ਏਸ਼ੀਆ ਦੇ ਸਭ ਤੋਂ ਕਾਰੋਬਾਰੀ ਬਣੇ

News Online
1 Min Read

ਆਪਣਾ ਪੰਜਾਬ ਮੀਡੀਆ : ਕਾਰੋਬਾਰੀ ਗੌਤਮ ਅਡਾਨੀ ਗੁਜਰਾਤ ਦੇ ਆਪਣੇ ਕਾਰੋਬਾਰੀ ਸਾਥੀ ਮੁਕੇਸ਼ ਅੰਬਾਨੀ ਨੂੰ ਪਿਛਾਂਹ ਧੱਕ ਕੇ ਏਸ਼ੀਆ ਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਅਰਬਪਤੀਆਂ ਦੀ ਸੱਜਰੀ ਦਰਜਾਬੰਦੀ ਮੁਤਾਬਕ ਅਡਾਨੀ ਦੀ ਕੁੱਲ ਸੰਪਤੀ 92.6 ਅਰਬ ਅਮਰੀਕੀ ਡਾਲਰ ਹੈ। ਅੰਬਾਨੀ ਦੀ ਕੁੱਲ ਸੰਪਤੀ ਦਾ ਮੁੱਲ 90.8 ਅਰਬ ਡਾਲਰ ਹੈ। ਅਡਾਨੀ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਸਮੁੰਦਰੀ ਬੰਦਰਗਾਹ ਨੈਟਵਰਕ ਦੀ ਨਿਗਰਾਨੀ ਕਰਦੇ ਹਨ। ਉਹ ਦੇਸ਼ ਦੇ ਸਭ ਤੋਂ ਵੱਡੇ ਨਵਿਆਉਣਯੋਗ ਊਰਜਾ ਉਤਪਾਦਕ ਅਤੇ ਨਿੱਜੀ ਹਵਾਈ ਅੱਡਾ ਸੰਚਾਲਕ ਹੋਣ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਕੋਲਾ ਵਪਾਰੀਆਂ ’ਚ ਸ਼ੁਮਾਰ ਹਨ।

Share This Article
Leave a Comment

Leave a Reply