ਆਪਣਾ ਪੰਜਾਬ ਮੀਡੀਆ : ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖ਼ਾਰਜ ਕਰਨ ਲਈ ਇੱਕ ਪ੍ਰਮੁੱਖ ਮਤਾ ਦਾਖਲ ਕੀਤਾ ਹੈ। ਮਤੇ ਵਿੱਚ ਉਨ੍ਹਾਂ ਨੂੰ ਤਾਉਮਰ ਚੋਣ ਲੜਨ ਤੋਂ ਰੋਕਣ ਦੀ ਮੰਗ ਵੀ ਕੀਤੀ ਗਈ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਦੂਬੇ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਨੇ ਵਿਦੇਸ਼ ਦੌਰਿਆਂ ਦੌਰਾਨ ਕੁਝ ਵਿਦੇਸ਼ੀ ਸੰਸਥਾਵਾਂ ਅਤੇ ਭਾਰਤ ਵਿਰੋਧੀ ਤੱਤਾਂ ਨਾਲ ਮਿਲੀਭੁਗਤ ਕੀਤੀ ਹੈ।
‘ਪ੍ਰਮੁੱਖ ਮਤਾ’ ਇੱਕ ਸੁਤੰਤਰ ਤਜਵੀਜ਼ ਹੁੰਦੀ ਹੈ, ਜਿਸ ’ਤੇ ਸਦਨ ਵਿੱਚ ਚਰਚਾ ਅਤੇ ਵੋਟਿੰਗ ਤੋਂ ਬਾਅਦ ਹੀ ਅਗਲੀ ਕਾਰਵਾਈ ਹੁੰਦੀ ਹੈ।

