‘ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕੇ’: ਰਾਹੁਲ ਗਾਂਧੀ

News Online
1 Min Read

ਆਪਣਾ ਪੰਜਾਬ ਮੀਡੀਆ : ਲੋਕ ਸਭਾ ਵਿੱਚ ਕੇਂਦਰੀ ਬਜਟ ’ਤੇ ਚਰਚਾ ਦੌਰਾਨ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਨੂੰ ਲੈ ਕੇ ਮੋਦੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ “ਭਾਰਤ ਮਾਤਾ ਨੂੰ ਵੇਚ ਦਿੱਤਾ” ਅਤੇ ਅਮਰੀਕਾ ਅੱਗੇ “ਗੋਡੇ ਟੇਕ ਦਿੱਤੇ।”


ਗਾਂਧੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਭਾਰਤ ਦੀ ਊਰਜਾ ਸੁਰੱਖਿਆ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਗਿਆ ਹੈ। ਉਨ੍ਹਾਂ ਤਕਰੀਰ ਦੌਰਾਨ ਮਾਰਸ਼ਲ ਆਰਟ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਦੋਂ ਵਿਰੋਧੀ ਦਾ “ਘਲਾ ਘੁੱਟਿਆ” ਜਾਂਦਾ ਹੈ ਤਾਂ ਉਹ ਹਾਰ ਮੰਨ ਲੈਂਦਾ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਦਬਾਅ ਹੇਠ ਝੁਕ ਗਏ।ਕਾਂਗਰਸ ਆਗੂ ਨੇ ਕਿਹਾ ਕਿ ਦੁਨੀਆ ਜੰਗੀ ਅਸਥਿਰਤਾ ਦੇ ਦੌਰ ਵਿੱਚ ਦਾਖ਼ਲ ਹੋ ਰਹੀ ਹੈ ਅਤੇ ਭਾਰਤ ਨੂੰ ਆਪਣੀ ਤਾਕਤ—ਲੋਕਾਂ, ਡੇਟਾ, ਖੁਰਾਕ ਅਤੇ ਊਰਜਾ ਪ੍ਰਣਾਲੀ—ਦੀ ਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ‘ਇੰਡੀਆ’ ਗੱਠਜੋੜ ਸੱਤਾ ਵਿੱਚ ਹੁੰਦਾ ਤਾਂ ਅਮਰੀਕਾ ਨਾਲ ਬਰਾਬਰੀ ਦੇ ਆਧਾਰ ’ਤੇ ਗੱਲਬਾਤ ਕਰਦਾ।ਇਸ ਦੌਰਾਨ ਸੱਤਾਧਾਰੀ ਧਿਰ ਦੇ ਸੰਸਦ ਮੈਂਬਰਾਂ ਨੇ ਗਾਂਧੀ ਦੇ ਦਾਅਵਿਆਂ ਨੂੰ “ਬੇਬੁਨਿਆਦ” ਦੱਸਦੇ ਹੋਏ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਬਿਆਨਾਂ ਦਾ ਸਬੂਤ ਦੇਣ ਦੀ ਚੁਣੌਤੀ ਦਿੱਤੀ।

Share This Article
Leave a Comment

Leave a Reply