ਬੀਸੀ ਆਰਸੀਐਮਪੀ ਨੇ ਟੰਬਲਰ ਰਿੱਜ ਦੇ ਸੂ਼ਟਰ ਦੀ ਤਸਵੀਰ ਕੀਤੀ ਜਾਰੀ

News Online
1 Min Read

ਆਪਣਾ ਪੰਜਾਬ ਮੀਡੀਆ : ਟੰਬਲਰ ਰਿੱਜ ਟਾਊਨ ਹਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਸੀ ਆਰਸੀਐਮਪੀ ਦੇ ਕਮਾਂਡਿੰਗ ਅਫਸਰ ਡਿਪਟੀ ਕਮਿਸ਼ਨਰ ਡਵੇਨ ਮੈਕਡੌਨਲਡ ਨੇ ਆਖਿਆ ਕਿ ਕੁੱਝ ਸੋਸ਼ਲ ਮੀਡੀਆ ਪੋਸਟਸ ਉੱਤੇ ਇਸ ਕਤਲੇਆਮ ਲਈ ਇੱਕ ਮਾਸੂਮ ਵਿਅਕਤੀ ਦੀ ਤਸਵੀਰ ਅਪਡੇਟ ਕੀਤੀ ਗਈ ਹੈ ਜੋ ਗਲਤ ਗੱਲ ਹੈ।

ਉਨ੍ਹਾਂ ਦੱਸਿਆ ਕਿ ਓਨਟਾਰੀਓ ਤੋਂ ਮਸ਼ਕੂਕ ਦੇ ਨਾਂ ਨਾਲ ਮੇਲ ਖਾਂਦੇ ਇੱਕ ਮਾਸੂਮ ਵਿਅਕਤੀ ਨੂੰ ਇਸ ਕਾਰੇ ਲਈ ਜਿ਼ੰਮੇਵਾਰ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਉਸ ਵਿਅਕਤੀ ਦਾ ਨਾਂ ਲੈਂਦਿਆਂ ਆਖਿਆ ਕਿ ਜਿ਼ਲੀ, ਸਾਨੂੰ ਪਤਾ ਹੈ ਕਿ ਤੁਸੀਂ ਇਸ ਘਟਨਾ ਵਿੱਚ ਸ਼ਾਮਲ ਨਹੀਂ ਹੋਂ। ਮੈਕਡੌਨਲਡ ਨੇ ਜਨਤਾ ਤੇ ਮੀਡੀਆ ਨੂੰ ਸਿਰਫ ਵੈਰੀਫਾਈ ਕੀਤੀਆਂ ਹੋਈਆਂ ਤਸਵੀਰਾਂ ਤੇ ਜਾਣਕਾਰੀ ਸਾਂਝੀ ਕਰਨ ਲਈ ਆਖਿਆ।

Share This Article
Leave a Comment

Leave a Reply