ਟ੍ਰੈਂਟ ਲੇਕਸ ਵਿੱਚ ਵੱਡੀ ਕਾਰਵਾਈ, 53 ਹਥਿਆਰ ਤੇ ਕੋਕੇਨ ਬਰਾਮਦ, ਇੱਕ ਗ੍ਰਿਫ਼ਤਾਰ

News Online
1 Min Read

ਆਪਣਾ ਪੰਜਾਬ ਮੀਡੀਆ : Trent Lakes  ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ 53 ਬੰਦੂਕਾਂ ਅਤੇ ਕੋਕੇਨ ਬਰਾਮਦ ਹੋਈ ਹੈ।
Ontario Provincial Police ਦੀ ਪੀਟਰਬਰੋ/ਨਾਰਥਅੰਬਰਲੈਂਡ ਸਟ੍ਰੀਟ ਕ੍ਰਾਈਮ ਯੂਨਿਟ ਵੱਲੋਂ ਇਸ ਮਹੀਨੇ ਜਾਂਚ ਸ਼ੁਰੂ ਕੀਤੀ ਗਈ ਸੀ, ਕਿਉਂਕਿ ਸ਼ੱਕ ਸੀ ਕਿ ਇੱਕ ਵਿਅਕਤੀ ਕੋਲ ਹਥਿਆਰ ਹਨ, ਹਾਲਾਂਕਿ ਉਸ ’ਤੇ ਪਹਿਲਾਂ ਹੀ ਪਾਬੰਦੀ ਸੀ।
 ਬੁੱਧਵਾਰ ਨੂੰ ਬੈਸੀ ਐਵੇਨਿਊ ਸਥਿਤ ਇੱਕ ਘਰ ’ਤੇ ਸਰਚ ਵਾਰੰਟ ਤਹਿਤ ਛਾਪਾ ਮਾਰਿਆ ਗਿਆ, ਜਿੱਥੇ 39 ਸਾਲਾ ਜੋਸ਼ੁਆ ਫੌਸੈਟ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਪੁਲਿਸ ਨੂੰ 278 ਗ੍ਰਾਮ ਕੋਕੇਨ, ਵੱਖ-ਵੱਖ ਗੋਲੀਆਂ, ਹਥਿਆਰਾਂ ਨਾਲ ਸੰਬੰਧਿਤ ਸਾਜੋ-ਸਾਮਾਨ, ਡਿਜ਼ੀਟਲ ਤਰਾਜੂ, ਮੋਬਾਈਲ ਫੋਨ ਅਤੇ $5,000 ਤੋਂ ਵੱਧ ਨਕਦ ਰਕਮ ਵੀ ਮਿਲੀ।
 ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ’ਤੇ ਪਾਬੰਦੀ ਦੇ ਬਾਵਜੂਦ ਹਥਿਆਰ ਰੱਖਣ, ਗੈਰ-ਸੁਰੱਖਿਅਤ ਸਟੋਰੇਜ ਅਤੇ ਨਸ਼ੇ ਦੀ ਤਸਕਰੀ ਲਈ ਕੋਕੇਨ ਰੱਖਣ ਸਮੇਤ ਕਈ ਮਾਮਲੇ ਦਰਜ ਕੀਤੇ ਗਏ ਹਨ। ਮਾਮਲੇ ਦੀ ਜਾਂਚ ਜਾਰੀ ਹੈ।

Share This Article
Leave a Comment

Leave a Reply