Punjab News: ਗੈਂਗਸਟਰਾਂ ਤੋਂ ਦੁਖੀ ਲੋਕ ਵਟਸਐਪ ਬੰਦ ਕਰਨ ਲੱਗੇ

News Online
1 Min Read

ਆਪਣਾ ਪੰਜਾਬ ਮੀਡੀਆ : ਮੋਬਾਈਲਾਂ ’ਤੇ ਗੈਂਗਸਟਰਾਂ ਵੱਲੋਂ ਆਉਂਦੀਆਂ ਫਿਰੌਤੀ ਦੀਆਂ ਵਟਸਐਪ ਕਾਲਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਹੁਣ ਦੁਕਾਨਾਂ ਅਤੇ ਹੋਰ ਥਾਵਾਂ ’ਤੇ ਲਿਖੇ ਆਪਣੇ ਮੋਬਾਈਲ ਨੰਬਰ ਮਿਟਾਉਣੇ ਸ਼ਰੂ ਕਰ ਦਿੱਤੇ ਹਨ। ਇਹ ਵਰਤਾਰਾ ਵਧੇਰੇ ਕਰਕੇ ਸਰਹੱਦੀ ਖੇਤਰ ਦੇ ਕਸਬਾ ਖਾਲੜਾ, ਖੇਮਕਰਨ ਤੇ ਭਿੱਖੀਵਿੰਡ ਤੋਂ ਇਲਾਵਾ ਚੋਹਲਾ ਸਾਹਿਬ ਵਿੱਚ ਵੇਖਣ ਨੂੰ ਮਿਲਿਆ ਹੈ। ਗੈਂਗਸਟਰਾਂ ਦੀਆਂ ਧਮਕੀਆਂ ਤੋਂ ਪੀੜਤ ਚੋਹਲਾ ਸਾਹਿਬ ਦੇ ਵਾਸੀ ਭੁਪਿੰਦਰ ਕੁਮਾਰ ਨਈਅਰ ਉਰਫ ਕਾਲਾ ਨੇ ਕਿਹਾ ਕਿ ਉਸ ਨੇ ਖੁਦ ਆਪਣਾ ਵਟਸਐਪ ਬੰਦ ਕਰ ਦਿੱਤਾ ਹੈ। ਸਰਹੱਦੀ ਖੇਤਰ ਦੇ ਗੈਂਗਸਟਰਾਂ ਤੋਂ ਦੁਖੀ ਕਾਰੋਬਾਰੀਆਂ ਨੇ ਆਪਣੀਆਂ ਦੁਕਾਨਾਂ ਤੇ ਹੋਰ ਥਾਵਾਂ ਉਤੇ ਲਿਖੇ ਆਪਣੇ ਮੋਬਾਈਲ ਨੰਬਰ ਜਾਂ ਤਾਂ ਬਦਲ ਦਿੱਤੇ ਹਨ ਜਾਂ ਫਿਰ ਆਪਣੀਆਂ ਦੁਕਾਨਾਂ ਦੇ ਬੋਰਡਾਂ ਤੋਂ ਮਿਟਾ ਦਿੱਤੇ ਹਨ। ਗੈਂਗਸਟਰਾਂ ਦੀਆਂ ਗਤੀਵਿਧੀਆਂ ਤੋਂ ਕਾਰੋਬਾਰੀ ਵਧੇਰੇ ਦੁਖੀ ਹਨ।


ਉਨ੍ਹਾਂ ਕਿਹਾ ਕਿ ਚੋਹਲਾ ਸਾਹਿਬ ਦੇ ਲੋਕਾਂ ਨੇ ਬੀਤੇ ਦੋ ਸਾਲਾਂ ਤੋਂ ਆਪਣੇ ਖ਼ਰਚੇ ’ਤੇ ਸੁਰੱਖਿਆ ਮੁਲਾਜ਼ਮ ਰੱਖੇ ਹੋਏ ਹਨ। ਭਿੱਖੀਵਿੰਡ ਦੇ ਡੀ ਐੱਸ ਪੀ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਅਜਿਹਾ ਕਰਨ ਨਾਲ ਗੈਂਗਸਟਰਾਂ ਦੀਆਂ ਹਰਕਤਾਂ ’ਤੇ ਕੋਈ ਅਸਰ ਨਹੀਂ ਪੈਦਾ। ਗੈਂਗਸਟਰਾਂ ਨੂੰ ਸੂਹ ਹੋਰ ਸੂਤਰਾਂ ਤੋਂ ਮਿਲਦੀ ਹੈ, ਜਿਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ।

Share This Article
Leave a Comment

Leave a Reply