ਵਾਸ਼ਿੰਗਟਨ: ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵਾਸ਼ਿੰਗਟਨ ਵਿੱਚ ਹੋਈ ਮੁਲਾਕਾਤ ਦੌਰਾਨ ਅਮਰੀਕਾ-ਚੀਨ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਭਵਿੱਖ ਵਿੱਚ ਸਾਂਝੇ ਹਿੱਤਾਂ ਦੇ ਆਧਾਰ ’ਤੇ ਸਬੰਧਾਂ ਨੂੰ ਅੱਗੇ ਵਧਾਉਣ ’ਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਵਿਚਾਲੇ ਓਵਲ ਆਫਿਸ ਵਿੱਚ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਗੱਲਬਾਤ ਹੋਈ। ਟਰੰਪ ਨੇ ਕਿਹਾ ਕਿ ਦੋਵੇਂ ਦੇਸ਼ ਅਜਿਹੇ ਸਬੰਧ ਕਾਇਮ ਕਰ ਸਕਦੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਸ਼ਹਾਲੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ। ਸ਼ੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਇੱਕ ਨਵੇਂ ਇਤਿਹਾਸਕ ਮੋੜ ’ਤੇ ਹਨ ਅਤੇ ਦੋਵਾਂ ਪੱਖਾਂ ਵਿਚਾਲੇ ਕਈ ਮੁੱਦਿਆਂ ’ਤੇ ਸਾਂਝੀ ਸਮਝ ਬਣੀ ਹੈ।
ਗੱਲਬਾਤ ਦੌਰਾਨ ਵਪਾਰ, ਤਕਨਾਲੋਜੀ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਤਾਈਵਾਨ ਵਰਗੇ ਅਹਿਮ ਮੁੱਦੇ ਚਰਚਾ ਵਿੱਚ ਰਹੇ। ਸ਼ੀ ਜਿਨਪਿੰਗ ਨੇ ਅਮਰੀਕਾ-ਚੀਨ ਮੁਕਾਬਲੇ ਨੂੰ ਟਕਰਾਅ ਵਿੱਚ ਬਦਲਣ ਤੋਂ ਰੋਕਣ ਅਤੇ ਮਤਭੇਦਾਂ ਨੂੰ ਸੰਵਾਦ ਰਾਹੀਂ ਸੰਭਾਲਣ ਦੀ ਲੋੜ ਉਜਾਗਰ ਕੀਤੀ। ਏਆਈ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਵੱਲੋਂ ਸੰਵਾਦ ਜਾਰੀ ਰੱਖਣ ਅਤੇ ਇਸ ਤਕਨਾਲੋਜੀ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਸਹਿਯੋਗ ਦੀ ਗੱਲ ਕੀਤੀ ਗਈ। ਤਾਈਵਾਨ ਦੇ ਮੁੱਦੇ ’ਤੇ ਚੀਨ ਨੇ ਆਪਣਾ ਰੁਖ ਸਪੱਸ਼ਟ ਕੀਤਾ ਅਤੇ ਅਮਰੀਕਾ ਨੂੰ ਇਸ ਮਾਮਲੇ ਵਿੱਚ ਸਾਵਧਾਨੀ ਵਰਤਣ ਲਈ ਕਿਹਾ। ਦੋਵਾਂ ਆਗੂਆਂ ਨੇ ਇਤਿਹਾਸਕ ਸਬੰਧਾਂ ਦਾ ਜ਼ਿਕਰ ਕਰਦਿਆਂ ਭਵਿੱਖ ਵਿੱਚ ਦੁਵੱਲੇ ਰਿਸ਼ਤਿਆਂ ਨੂੰ ਸਥਿਰਤਾ ਅਤੇ ਸਹਿਯੋਗ ਦੀ ਦਿਸ਼ਾ ਵਿੱਚ ਅੱਗੇ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਟਰੰਪ ਤੇ ਸ਼ੀ ਜਿਨਪਿੰਗ ਨੇ ਦੁਵੱਲੇ ਸਬੰਧਾਂ ਦੀ ਕੀਤੀ ਸਮੀਖਿਆ, ਸਾਂਝੇ ਹਿੱਤਾਂ ’ਤੇ ਭਵਿੱਖ ਦੀ ਦਿਸ਼ਾ ਤੈਅ ਕਰਨ ’ਤੇ ਜ਼ੋਰ
Leave a Comment


