ਸੁਪਰੀਮ ਕੋਰਟ ਦੇ ਜੱਜ ਸਿਆਸੀ ਕਿਰਦਾਰ ਨਹੀਂ: ਅਮਰੀਕੀ ਚੀਫ ਜਸਟਿਸ

News Online
1 Min Read

ਆਪਣਾ ਪੰਜਾਬ ਮੀਡੀਆ : ਚੀਫ ਜਸਟਿਸ ਜੌਨ ਰੌਬਰਟਸ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਜੱਜ ‘ਸਿਆਸੀ ਕਿਰਦਾਰ’ ਨਹੀਂ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਕਈ ਵਾਰ ਜਿਹੜੇ ਫ਼ੈਸਲੇ ਲੋਕਾਂ ਨੂੰ ਨਹੀਂ ਆਉਂਦੇ, ਅਸਲ ਵਿਚ ਉਹ ਸਿਰਫ਼ ਕਾਨੂੰਨ ’ਤੇ ਆਧਾਰਿਤ ਹੁੰਦੇ ਹਨ। ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਬੁਨਿਆਦੀ ਪੱਧਰ ’ਤੇ ਲੋਕ ਮਹਿਸੂਸ ਕਰਦੇ ਹਨ ਕਿ ਅਸੀਂ ਨੀਤੀਗਤ ਫ਼ੈਸਲੇੇ ਲੈ ਰਹੇ ਹਾਂ- ਅਸੀਂ ਕਹਿ ਰਹੇ ਹਾਂ ਕਿ ਚੀਜ਼ਾਂ ਸਾਡੇ ਆਪਣੇ ਵਿਚਾਰਾਂ ਅਨੁਸਾਰ ਹੋਣੀਆਂ ਚਾਹੀਦੀਆਂ ਹਨ, ਨਾ ਕਿ ਕਾਨੂੰਨ ਵੱਲੋਂ ਤੈਅ ਤਰੀਕੇ ਨਾਲ। ਮੈਨੂੰ ਲੱਗਦਾ ਹੈ ਕਿ ਉਹ ਸਾਨੂੰ ਪੂਰੀ ਤਰ੍ਹਾਂ ਸਿਆਸੀ ਕਿਰਦਾਰਾਂ ਵਜੋਂ ਦੇਖਦੇ ਹਨ, ਜੋ ਮੇਰੀ ਰਾਏ ਵਿੱਚ, ਸਾਡੇ ਕੰਮ ਦੀ ਸਹੀ ਸਮਝ ਨਹੀਂ ਹੈ।’’


ਚੀਫ ਜਸਟਿਸ ਰੌਬਟਰਸ ਪੈਨਸਿਲਵੇਨੀਆ ਵਿੱਚ ਤੀਜੇ ਅਮਰੀਕੀ ਸਰਕੇਟ ਦੇ ਜੱਜਾਂ ਤੇ ਵਕੀਲਾਂ ਦੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਲੋਕਾਂ ਦਾ ਅਦਾਲਤਾਂ ਵਿੱਚ ਭਰੋਸਾ ਘਟਿਆ ਹੈ; ਤੇ ਕੋਰਟ ਵੱਲੋਂ ਹਫ਼ਤਾ ਪਹਿਲਾਂ ਸੁਣਾਏ ਫ਼ੈਸਲੇੇ ਨਾਲ ਵੋਟਿੰਗ ਰਾਈਟ ਐਕਟ ਕਮਜ਼ੋਰ ਹੋਇਆ ਹੈ।

Share This Article
Leave a Comment

Leave a Reply