ਅਮਰੀਕੀ ਅਦਾਲਤ ਵੱਲੋਂ Diljit Dosanjh, Jimmy Fallon ਤੇ ਹੋਰ ਤਲਬ

News Online
1 Min Read

ਆਪਣਾ ਪੰਜਾਬ ਮੀਡੀਆ : US court summons Diljit Dosanjh ਅਮਰੀਕਾ ਦੀ ਫੈਡਰਲ ਅਦਾਲਤ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਅਮਰੀਕੀ ਟੈਲੀਵਿਜ਼ਨ ਮੇਜ਼ਬਾਨ ਜਿੰਮੀ ਫੈਲਨ, ਐੱਨ ਬੀ ਸੀ ਯੂਨੀਵਰਸਲ ਤੇ ਲਾਈਵ ਨੇਸ਼ਨ ਐਂਟਰਟੇਨਮੈਂਟ ਕੰਪਨੀਆਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਵੱਲੋਂ ਦਾਇਰ ਸਿਵਲ ਮੁਕੱਦਮੇ ਤਹਿਤ ਸੰਮਨ ਜਾਰੀ ਕੀਤੇ ਹਨ। ਇਹ ਮੁਕੱਦਮਾ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿੱਚ ਮਹਿੰਦਰ ਸਿੰਘ ਵੱਲੋਂ ਦਾਇਰ ਕੀਤਾ ਗਿਆ ਹੈ।


ਸਿੰਘ ਦਾ ਦਾਅਵਾ ਹੈ ਕਿ ਉਹ 1984 ਦੇ ਦੰਗਿਆਂ ਦੌਰਾਨ ਬਚ ਗਿਆ ਸੀ, ਪਰ ਉਸ ਦੇ ਪਿਤਾ ਦੀ ਦਿੱਲੀ ਵਿੱਚ ਮੌਤ ਹੋ ਗਈ ਸੀ। ਸਿੱਖਸ ਫਾਰ ਜਸਟਿਸ (ਐੱਸ ਐੱਫ ਜੇ) ਦੇ ਬਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੇਸ ਦੀ ਪੈਰਵੀ ਵਿੱਚ ਮੁਦਈ ਦੀ ਮਦਦ ਕਰਨ ਦਾ ਦਾਅਵਾ ਕੀਤਾ ਹੈ। ਅਮਰੀਕੀ ਸੰਘੀ ਅਦਾਲਤੀ ਪ੍ਰਕਿਰਿਆ ਤਹਿਤ ਬਚਾਅ ਪੱਖ ਨੂੰ ਸੰਮਨਾਂ ਦੀ ਰਸਮੀ ਤਾਮੀਲ ਤੋਂ ਬਾਅਦ 21 ਦਿਨਾ ਅੰਦਰ ਜਵਾਬ ਦੇਣਾ ਪੈਂਦਾ ਹੈ।

Share This Article
Leave a Comment

Leave a Reply