ਆਪਣਾ ਪੰਜਾਬ ਮੀਡਿਆ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਪਾਰ ਨੀਤੀ ਨੂੰ ਹੋਰ ਸਖ਼ਤ ਬਣਾਉਂਦੇ ਹੋਏ ਵਿਦੇਸ਼ਾਂ ‘ਚ ਬਣੀਆਂ ਦਵਾਈਆਂ ‘ਤੇ 100 ਫੀ ਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅਮਰੀਕਾ ਵਿੱਚ ਉਤਪਾਦਨ ਨੂੰ ਵਧਾਉਣ ਅਤੇ ਕੰਪਨੀਆਂ ਨੂੰ ਦੇਸ਼ ਅੰਦਰ ਹੀ ਨਿਰਮਾਣ ਕਰਨ ਲਈ ਪ੍ਰੇਰਿਤ ਕਰਨ ਲਈ ਲਿਆ ਗਿਆ ਹੈ। ਸਰਕਾਰੀ ਅਧਿਕਾਰੀਆਂ ਮੁਤਾਬਕ, ਵੱਡੀਆਂ ਕੰਪਨੀਆਂ ਨੂੰ 120 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਤਾਂ ਜੋ ਉਹ ਆਪਣੀ ਉਤਪਾਦਨ ਯੋਜਨਾ ਨੂੰ ਅਮਰੀਕਾ ਵਿੱਚ ਸ਼ਿਫਟ ਕਰਨ ਬਾਰੇ ਫੈਸਲਾ ਕਰ ਸਕਣ, ਜਦਕਿ ਛੋਟੀਆਂ ਕੰਪਨੀਆਂ ਲਈ 180 ਦਿਨਾਂ ਦੀ ਮਿਆਦ ਰੱਖੀ ਗਈ ਹੈ। ਇਸ ਦੇ ਨਾਲ ਹੀ ਮੈਟਲ ਡਿਊਟੀਆਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਇਹ ਕਦਮ ਟਰੰਪ ਦੇ ਵਪਾਰ ਯੁੱਧਾਂ ਦੇ ਇੱਕ ਸਾਲ ਪੂਰੇ ਹੋਣ ‘ਤੇ ਲਿਆ ਗਿਆ ਹੈ, ਜਿਸਨੂੰ ਉਹ “ਲਿਬਰੇਸ਼ਨ ਡੇ” ਕਹਿੰਦੇ ਹਨ।

