ਹਥਿਆਰ ਨਾਲ ਲੈਕੇ ਘੁੰਮ ਰਹੇ ਵਿਅਕਤੀ ਨੂੰ ਸਰੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

News Online
1 Min Read

ਆਪਣਾ ਪੰਜਾਬ ਮੀਡੀਆ : ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਹਥਿਆਰ ਨਾਲ ਲੈਕੇ ਘੁੰਮ ਰਹੇ ਇਕ ਵਿਅਕਤੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸ਼ਨੀਵਾਰ ਨੂੰ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ। ਸਰੀ ਪੁਲਿਸ ਦੇ ਅਧਿਕਾਰੀਆਂ ਨੂੰ 78 ਐਵੇਨਿਊ ਅਤੇ 130 ਸਟ੍ਰੀਟ ਨੇੜੇ ਬੁਲਾਇਆ ਗਿਆ ਸੀ, ਜਿੱਥੇ ਉਹ ਘਟਨਾ ਦੀ ਜਾਂਚ ਲਈ ਕਾਫ਼ੀ ਸਮੇਂ ਤੱਕ ਮੌਕੇ `ਤੇ ਮੌਜੂਦ ਰਹੇ। ਘਟਨਾ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉੱਥੇ ਪੁਲਿਸ ਦੀ ਭਾਰੀ ਮੌਜੂਦਗੀ ਦੇਖਣ ਨੂੰ ਮਿਲੀ। ਪੁਲਿਸ ਨੇ ਮਾਮਲੇ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ।

Share This Article
Leave a Comment

Leave a Reply