Australia ਵੱਲੋਂ ਊਰਜਾ ਸੰਕਟ ਨਾਲ ਨਜਿੱਠਣ ਲਈ Singapore ਨਾਲ ਤਾਲਮੇਲ

News Online
1 Min Read

ਆਪਣਾ ਪੰਜਾਬ ਮੀਡੀਆ : ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਸਿੰਗਾਪੁਰ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚੇ ਹਨ, ਜਿੱਥੇ ਉਹ ਮੱਧ ਪੂਰਬ ਵਿੱਚ ਜੰਗ ਕਾਰਨ ਪੈਦਾ ਹੋਈਆਂ ਊਰਜਾ ਚੁਣੌਤੀਆਂ ਦੇ ਮੱਦੇਨਜ਼ਰ ਦੇਸ਼ ਦੀ ਇੰਧਨ ਸੁਰੱਖਿਆ ਮਜ਼ਬੂਤ ਕਰਨ ‘ਤੇ ਧਿਆਨ ਦੇ ਰਹੇ ਹਨ।

ਸਿੰਗਾਪੁਰ ਏਸ਼ੀਆ ਦਾ ਸਭ ਤੋਂ ਵੱਡਾ ਤੇਲ ਵਪਾਰ ਕੇਂਦਰ ਹੈ ਅਤੇ ਆਸਟਰੇਲੀਆ ਨੂੰ 26 ਫੀਸਦੀ ਰਿਫਾਇੰਡ ਫਿਊਲ ਪ੍ਰਦਾਨ ਕਰਦਾ ਹੈ। ਦੂਜੇ ਪਾਸੇ ਆਸਟਰੇਲੀਆ ਸਿੰਗਾਪੁਰ ਲਈ ਤਰਲ ਕੁਦਰਤੀ ਗੈਸ (ਐੱਲ ਐੱਨ ਜੀ) ਦਾ ਮਹੱਤਵਪੂਰਨ ਸਪਲਾਇਰ ਹੈ। ਕਤਰ ਵਿੱਚ ਗੈਸ ਸਹੂਲਤ ‘ਤੇ ਹਮਲਿਆਂ ਤੋਂ ਬਾਅਦ ਕੀਮਤਾਂ ਵਧਣ ਨਾਲ ਆਸਟਰੇਲਿਆਈ ਗੈਸ ਦੀ ਮੰਗ ਵਿੱਚ ਵਾਧਾ ਹੋਇਆ ਹੈ।ਸ਼ੁੱਕਰਵਾਰ ਨੂੰ ਐਂਥਨੀ ਅਲਬਾਨੀਜ਼ ਵੱਲੋਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨਾਲ ਮੀਟਿੰਗ ਦੌਰਾਨ ਊਰਜਾ ਵਪਾਰ ਜਾਰੀ ਰੱਖਣ ਅਤੇ ਸੰਭਾਵਿਤ ਰੁਕਾਵਟਾਂ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਦੌਰੇ ਦੌਰਾਨ ਜੁਰੋਂਗ ਟਾਪੂ ਦੀ ਯਾਤਰਾ ਵੀ ਸ਼ਾਮਲ ਹੈ। ਸਰਕਾਰ ਵੱਲੋਂ ਫਿਊਲ ਸੁਰੱਖਿਆ ਯੋਜਨਾ ਅਤੇ ਐਮਰਜੈਂਸੀ ਕਦਮਾਂ ਰਾਹੀਂ ਸਪਲਾਈ ਨੂੰ ਮਈ ਤੱਕ ਸਥਿਰ ਰੱਖਣ ਦਾ ਟੀਚਾ ਰੱਖਿਆ ਗਿਆ ਹੈ।

Share This Article
Leave a Comment

Leave a Reply