ਆਪਣਾ ਪੰਜਾਬ ਮੀਡੀਆ: ਦੱਖਣੀ ਕੋਰੀਆ ਦੀ ਇੱਕ ਅਦਾਲਤ ਨੇ ਅੱਜ ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਮਾਰਸ਼ਲ ਲਾਅ ਲਗਾਉਣ ਨਾਲ ਸਬੰਧਤ ਤੇ ਕਈ ਹੋਰ ਦੋਸ਼ਾਂ ਵਿੱਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸਾਲ 2024 ਦੇ ਅਖੀਰ ਵਿੱਚ ਜਾਰੀ ਕੀਤੇ ਗਏ ਫ਼ਰਮਾਨ ਅਤੇ ਹੋਰ ਦੋਸ਼ਾਂ ਨਾਲ ਸਬੰਧਤ ਹੈ ਜਿਸ ਨੂੰ ਲੈ ਕੇ ਯੂਨ ਖ਼ਿਲਾਫ਼ ਅੱਠ ਅਪਰਾਧਿਕ ਮੁਕੱਦਮੇ ਚਲ ਰਹੇ ਹਨ ਤੇ ਇਹ ਯੂਨ ਖ਼ਿਲਾਫ਼ ਪਹਿਲਾ ਫੈਸਲਾ ਹੈ। ਉਸ ਖ਼ਿਲਾਫ਼ ਸਭ ਤੋਂ ਅਹਿਮ ਦੋਸ਼ ਇਹ ਹੈ ਕਿ ਉਸ ਨੇ ਮਾਰਸ਼ਲ ਲਾਅ ਲਾਗੂ ਕਰਨ ਸਬੰਧੀ ਬਗਾਵਤ ਦੀ ਅਗਵਾਈ ਕੀਤੀ ਅਤੇ ਇਸ ਵਿੱਚ ਸੰਭਾਵੀ ਮੌਤ ਦੀ ਸਜ਼ਾ ਹੈ।
Yoon to be 5 years in prison: ਦੱਖਣੀ ਕੋਰੀਆ: ਸਾਬਕਾ ਰਾਸ਼ਟਰਪਤੀ ਯੂਨ ਨੂੰ 5 ਸਾਲ ਕੈਦ ਦੀ ਸਜ਼ਾਅਦਾਲਤ ਨੇ ਮਾਰਸ਼ਲ ਲਾਅ ਲਾਗੂ ਕਰਨ ਨਾਲ ਸਬੰਧਤ ਤੇ ਹੋਰ ਦੋਸ਼ਾਂ ਹੇਠ ਸੁਣਾਈ ਸਜ਼ਾ ਦੱਖਣੀ ਕੋਰੀਆ ਦੀ ਇੱਕ ਅਦਾਲਤ ਨੇ ਅੱਜ ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਮਾਰਸ਼ਲ ਲਾਅ ਲਗਾਉਣ ਨਾਲ ਸਬੰਧਤ ਤੇ ਕਈ ਹੋਰ ਦੋਸ਼ਾਂ ਵਿੱਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸਾਲ 2024 ਦੇ ਅਖੀਰ ਵਿੱਚ ਜਾਰੀ ਕੀਤੇ ਗਏ ਫ਼ਰਮਾਨ ਅਤੇ ਹੋਰ ਦੋਸ਼ਾਂ ਨਾਲ ਸਬੰਧਤ ਹੈ ਜਿਸ ਨੂੰ ਲੈ ਕੇ ਯੂਨ ਖ਼ਿਲਾਫ਼ ਅੱਠ ਅਪਰਾਧਿਕ ਮੁਕੱਦਮੇ ਚਲ ਰਹੇ ਹਨ ਤੇ ਇਹ ਯੂਨ ਖ਼ਿਲਾਫ਼ ਪਹਿਲਾ ਫੈਸਲਾ ਹੈ।
ਉਸ ਖ਼ਿਲਾਫ਼ ਸਭ ਤੋਂ ਅਹਿਮ ਦੋਸ਼ ਇਹ ਹੈ ਕਿ ਉਸ ਨੇ ਮਾਰਸ਼ਲ ਲਾਅ ਲਾਗੂ ਕਰਨ ਸਬੰਧੀ ਬਗਾਵਤ ਦੀ ਅਗਵਾਈ ਕੀਤੀ ਅਤੇ ਇਸ ਵਿੱਚ ਸੰਭਾਵੀ ਮੌਤ ਦੀ ਸਜ਼ਾ ਹੈ। ਸਿਓਲ ਸੈਂਟਰਲ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ ਉਸ ਨੂੰ ਹੋਰ ਦੋਸ਼ਾਂ ਲਈ ਸਜ਼ਾ ਸੁਣਾਈ।ਯੂਨ ਨੇ ਤੁਰੰਤ ਇਸ ਫੈਸਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਜਦੋਂ ਪਹਿਲਾਂ ਇੱਕ ਵਕੀਲ ਨੇ ਯੂਨ ਲਈ 10 ਸਾਲ ਦੀ ਕੈਦ ਦੀ ਮੰਗ ਕੀਤੀ ਸੀ ਤਾਂ ਯੂਨ ਦੀ ਬਚਾਅ ਟੀਮ ਨੇ ਇਹ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹੋਣ ਦੇ ਲਾਏ ਸਨ। ਦਸੰਬਰ 2024 ਵਿੱਚ ਥੋੜ੍ਹੇ ਸਮੇਂ ਲਈ ਮਾਰਸ਼ਲ ਲਾਅ ਲਾਗੂ ਕਰਨ ਤੋਂ ਬਾਅਦ ਯੂਨ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਰਖਾਸਤ ਕਰ ਦਿੱਤਾ ਗਿਆ। ਏਪੀ

