ਸਰਬੀਆ ਦੇ ਪੱਤਰਕਾਰਾਂ ਵਿੱਚ ਸਰਕਾਰ ਖਿਲਾਫ਼ ਰੋਹ

News Online
1 Min Read

ਆਪਣਾ ਪੰਜਾਬ ਮੀਡੀਆ : ਵੱਡੀ ਗਿਣਤੀ ਪੱਤਰਕਾਰਾਂ ਨੇ ਅੱਜ ਸਰਬੀਆ ਦੇ ਰਾਸ਼ਟਰਪਤੀ ਐਲਗਜ਼ੈਂਡਰ ਵੂਚਿਚ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਬਾਲਕਨ ਮੁਲਕ ਵਿਚ ਮੀਡੀਆ ’ਤੇ ਹਮਲੇ ਅਤੇ ਦਬਾਅ ਵਧ ਰਿਹਾ ਹੈ। ਸਰਬੀਆ ਵਿੱਚ ਸਥਾਨਕ ਚੋਣਾਂ ਦੀ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਉਤੇ ਹਮਲੇ ਹੋਏ ਹਨ। ਚੋਣਾਂ ਵਾਲੇ 10 ਸ਼ਹਿਰਾਂ ਵਿਚੋਂ ਕਰੀਬ ਤਿੰਨ ’ਚ ਹਿੰਸਕ ਘਟਨਾਵਾਂ ਵਾਪਰੀਆਂ ਹਨ।
ਸਰਬੀਆ ’ਚ ਸੁਤੰਤਰ ਪੱਤਰਕਾਰਾਂ ਦੀ ਐਸੋਸੀਏਸ਼ਨ ਨੇ ਬਿਆਨ ਵਿਚ ਕਿਹਾ ਕਿ ਪੱਤਰਕਾਰਾਂ ਉਤੇ ਇਹ ਹਮਲੇ ਕੋਈ ਵਿਰਲੀਆਂ ਘਟਨਾਵਾਂ ਨਹੀਂ ਹਨ, ਬਲਕਿ ਲੋਕਾਂ ਦੇ ਜਾਣਨ ਦੇ ਹੱਕ ਉਤੇ ਨਿਰੰਤਰ ਹੱਲਾ ਬੋਲਿਆ ਜਾ ਰਿਹਾ ਹੈ। ਕੌਮਾਂਤਰੀ ਨਿਗਰਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਐਤਵਾਰ ਨੂੰ ਹਿੰਸਾ ਤੇ ਬੇਨਿਯਮੀਆਂ ਦੇਖੀਆਂ ਹਨ।ਬਗ਼ਦਾਦ ’ਚ ਅਗਵਾ ਪੱਤਰਕਾਰ ਨੂੰ ਖ਼ਤਰਿਆਂ ਬਾਰੇ ਜਾਣੂ ਕਰਾਇਆ ਗਿਆ ਸੀ

Share This Article
Leave a Comment

Leave a Reply