ਅਮਰੀਕਾ-ਚੀਨ ਸਮਝੌਤੇ ਦੇ ਤਹਿਤ ਘੱਟ ਕੀਮਤ ਵਾਲੇ ਪੈਕੇਜ ’ਤੇ ਮਿਲੇਗੀ ਛੋਟ

Apna
1 Min Read
The US-China will receive the low-priced package on the low package under agreement

ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕਾ ਵਿਚ ਆਨਲਾਈਨ ਖਰੀਦਦਾਰੀ ਕਰਨ ਵਾਲਿਆਂ ਨੂੰ ਚੀਨ ਤੋਂ ਆਉਣ ਵਾਲੇ $800 ਤੋਂ ਘੱਟ ਕੀਮਤ ਵਾਲੇ ਪੈਕੇਜਾਂ ’ਤੇ ਛੂਟ ਮਿਲਣ ਜਾ ਰਹੀ। ਇਹ ਰਾਹਤ ਅਮਰੀਕਾ ਅਤੇ ਚੀਨ ਵੱਲੋਂ 90 ਦਿਨਾਂ ਲਈ ਉੱਚ ਟੈਕਸ ਦਰਾਂ ਘਟਾਉਣ ’ਤੇ ਸਹਿਮਤੀ ਪ੍ਰਗਟਾਉਣ ਤੋਂ ਬਾਅਦ ਸੰਭਵ ਹੋਈ ਹੈ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇਕ ਕਾਰਜਕਾਰੀ ਹੁਕਮਾਂ ਅਨੁਸਾਰ ਚੀਨ ਤੋਂ ਆ ਰਹੇ ਅਤੇ ਅਮਰੀਕੀ ਡਾਕ ਸੇਵਾ ਰਾਹੀਂ ਭੇਜੇ ਜਾ ਰਹੇ ਘੱਟ ਕੀਮਤ ਵਾਲੇ ਪਾਰਸਲਾਂ ’ਤੇ ਲੱਗਣ ਵਾਲਾ ਟੈਕਸ 120 ਫੀਸਦੀ ਤੋਂ ਘਟਾ ਕੇ 54 ਫੀਸਦੀ ਕਰ ਦਿੱਤਾ ਗਿਆ ਹੈ। ਇਸ ਵਿਚ ਇਹ ਵੀ ਕਿਹਾ ਗਿਆ ਕਿ ਪ੍ਰਤੀ ਪੈਕੇਜ ਫਲੈਟ ਦਰ ਵਾਲਾ ਮੁੱਲ-ਅਧਾਰਤ ਟੈਕਸ, ਜੋ ਪਹਿਲਾਂ ਇਕ ਜੂਨ ਤੋਂ 200 ਡਾਲਰ ਕਰਨ ਦੀ ਯੋਜਨਾ ਸੀ, ਹੁਣ 100 ਡਾਲਰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਵਪਾਰਕ ਕੈਰੀਅਰਾਂ ਰਾਹੀਂ ਭੇਜੇ ਜਾਣ ਵਾਲੇ ਪੈਕੇਜਾਂ ’ਤੇ ਲੱਗਣ ਵਾਲਾ ਆਮ ਟੈਕਸ ਵੀ ਘਟਾਇਆ ਗਿਆ ਹੈ। ਇਹ ਨਵੇਂ ਨਿਯਮ ਬੁੱਧਵਾਰ(ਅੱਜ) ਤੋਂ ਲਾਗੂ ਹੋਣਗੇ।

Share This Article
Leave a Comment

Leave a Reply