‘ਆਰਟੇਮਿਸ-2’ ਨੇ ‘ਅਪੋਲੋ 13’ ਦੇ ਦੂਰੀ ਦੇ ਰਿਕਾਰਡ ਨੂੰ ਤੋੜਿਆ

News Online
1 Min Read

ਆਪਣਾ ਪੰਜਾਬ ਮੀਡੀਆ : ਨਾਸਾ ਦੇ ਆਰਟੇਮਿਸ-2 ਮਿਸ਼ਨ ਦੇ ਪੁਲਾੜ ਯਾਤਰੀਆਂ ਨੇ ਚੰਦਰਮਾ ਵੱਲ ਉਡਾਣ ਦੌਰਾਨ ਧਰਤੀ ਤੋਂ ਸਭ ਤੋਂ ਦੂਰ ਜਾਣ ਵਾਲੇ ਮਨੁੱਖ ਬਣਨ ਦਾ ਸੋਮਵਾਰ ਨੂੰ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਇਹ ਮਿਸ਼ਨ ਚੰਦਰਮਾ ਦੇ ਉਸ ਦੂਰ-ਦੁਰਾਡੇ ਹਿੱਸੇ ਦੇ ਅਦਭੁਤ ਦ੍ਰਿਸ਼ ਪੇਸ਼ ਕਰ ਰਿਹਾ ਹੈ, ਜੋ ਪਹਿਲਾਂ ਕਦੇ ਨਹੀਂ ਦੇਖੇ ਗਏ। 6 ਘੰਟੇ ਦੀ ਇਹ ਉਡਾਣ ਅਪੋਲੋ ਯੁੱਗ ਤੋਂ ਬਾਅਦ ਚੰਦਰਮਾ ’ਤੇ ਜਾਣ ਵਾਲੇ ਨਾਸਾ ਦੇ ਮਿਸ਼ਨਾਂ ਦਾ ਮੁੱਖ ਆਕਰਸ਼ਣ ਹੈ। ਇਸ ਉਡਾਣ ਵਿਚ ਤਿੰਨ ਅਮਰੀਕੀ ਅਤੇ ਇਕ ਕੈਨੇਡੀਅਨ ਪੁਲਾੜ ਯਾਤਰੀ ਸ਼ਾਮਲ ਹਨ। ਇਹ ਅਗਲੇ 2 ਸਾਲਾਂ ਵਿਚ ਚੰਦਰਮਾ ਦੇ ਦੱਖਣੀ ਧਰੁਵ ’ਤੇ ਮਨੁੱਖੀ ਕਦਮ ਰੱਖਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ।

ਆਰਟੇਮਿਸ-2 ਦੇ ਕਮਾਂਡਰ ਰੀਡ ਵਾਈਜ਼ਮੈਨ, ਪਾਇਲਟ ਵਿਕਟਰ ਗਲੋਵਰ, ਕ੍ਰਿਸਟੀਨਾ ਕੋਚ ਅਤੇ ਹੈਨਸਨ ਚੰਦਰਮਾ ਦੇ ਕੋਲੋਂ ਚੱਕਰ ਲਾ ਕੇ ਸਿੱਧੇ ਧਰਤੀ ’ਤੇ ਵਾਪਸ ਪਰਤਣਗੇ। ਉਹ ਅਪੋਲੋ-13 ਦੇ 1970 ਦੇ ਦੂਰੀ ਦੇ ਰਿਕਾਰਡ ਨੂੰ ਤੋੜਦੇ ਹੋਏ ਧਰਤੀ ਤੋਂ ਸਭ ਤੋਂ ਦੂਰ ਜਾਣ ਵਾਲੇ ਮਨੁੱਖ ਬਣ ਗਏ ਹਨ। ਉਡਾਣ ਦੇ ਅੰਤ ਵਿਚ 10 ਅਪ੍ਰੈਲ ਨੂੰ ਜਦੋਂ ਉਹ ਧਰਤੀ ਦੇ ਵਾਯੂਮੰਡਲ ਵਿਚ ਵਾਪਸੀ ਕਰਨਗੇ, ਤਾਂ ਉਹ ਸਭ ਤੋਂ ਤੇਜ਼ ਗਤੀ ਨਾਲ ਪਰਤਣ ਵਾਲੇ ਇਨਸਾਨ ਵੀ ਬਣ ਸਕਦੇ ਹਨ

Share This Article
Leave a Comment

Leave a Reply