ਤਾਇਵਾਨ ਓਪਨ ਅਥਲੈਟਿਕਸ: ਭਾਰਤ ਨੇ ਆਖ਼ਰੀ ਦਿਨ ਛੇ ਸੋਨ ਤਗ਼ਮੇ ਜਿੱਤੇ

Apna
1 Min Read
Taiwan Open Athletics: India won six gold medals last day

ਭਾਰਤੀ ਅਥਲੀਟਾਂ ਨੇ ਅੱਜ ਇੱਥੇ ਤਾਇਵਾਨ ਓਪਨ ਅੰਤਰਰਾਸ਼ਟਰੀ ਅਥਲੈਟਿਕ ਚੈਂਪੀਅਨਸ਼ਿਪ ਦੇ ਦੂਜੇ ਅਤੇ ਆਖਰੀ ਦਿਨ ਛੇ ਸੋਨ ਤਗ਼ਮੇ ਜਿੱਤੇ। ਤਿੰਨ ਵਾਰ ਦੀ ਕੌਮੀ ਚੈਂਪੀਅਨ ਵਿਥਿਆ ਰਾਮਰਾਜ, ਰੋਹਿਤ ਯਾਦਵ, ਪੂਜਾ, ਕ੍ਰਿਸ਼ਨ ਕੁਮਾਰ ਅਤੇ ਅਨੂ ਰਾਣੀ ਨੇ ਆਪੋ-ਆਪਣੇ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤੇ।

ਇਸੇ ਤਰ੍ਹਾਂ ਸੰਤੋਸ਼ ਟੀ, ਵਿਸ਼ਾਲ ਟੀਕੇ, ਧਰਮਵੀਰ ਚੌਧਰੀ ਅਤੇ ਮਨੂ ਟੀਐੱਸ ਦੀ ਚੌਕੜੀ ਨੇ 4×400 ਮੀਟਰ ਵਿੱਚ 3:05.58 ਸੈਕਿੰਡ ਦੇ ਚੈਂਪੀਅਨਸ਼ਿਪ ਰਿਕਾਰਡ ਨਾਲ ਸੋਨ ਤਗ਼ਮਾ ਹਾਸਲ ਕੀਤਾ। ਯਸ਼ਾਸ ਪਲਾਕਸ਼ਾ ਨੇ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ਵਿੱਚ 42.22 ਸੈਕਿੰਡ ਦੇ ਨਿੱਜੀ ਸਰਵੋਤਮ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ।

ਪੂਜਾ ਨੇ 2:02.79 ਸੈਕਿੰਡ ਦੇ ਚੈਂਪੀਅਨਸ਼ਿਪ ਰਿਕਾਰਡ ਸਮੇਂ ਨਾਲ ਮਹਿਲਾ 800 ਮੀਟਰ ਫਾਈਨਲ ਵਿੱਚ ਹਮਵਤਨ ਟਵਿੰਕਲ ਚੌਧਰੀ ਨੂੰ ਪਛਾੜ ਕੇ ਸੋਨ ਤਗ਼ਮਾ ਜਿੱਤਿਆ। 2:06.96 ਸੈਕਿੰਡ ਦੇ ਸਮੇਂ ਨਾਲ ਟਵਿੰਕਲ ਹਿੱਸੇ ਚਾਂਦੀ ਆਇਆ। ਇਸ ਮਗਰੋਂ ਪੁਰਸ਼ਾਂ ਦੇ 800 ਮੀਟਰ ਫਾਈਨਲ ਵਿੱਚ 1:48.46 ਸੈਕਿੰਡ ਦੇ ਸਮੇਂ ਨਾਲ ਕ੍ਰਿਸ਼ਨ ਕੁਮਾਰ ਨੇ ਸੋਨ ਤਗ਼ਮਾ ਜਿੱਤਿਆ। ਦਿਨ ਦੇ ਅਖੀਰ ਵਿੱਚ ਜੈਵਲਿਨ ਥ੍ਰੋਅ ਦੇ ਮਹਿਲਾ ਵਰਗ ਵਿੱਚ ਅਨੂ ਰਾਣੀ ਨੇ 56.82 ਮੀਟਰ ਨਾਲ ਸੋਨ ਤਗ਼ਮਾ ਜਿੱਤਿਆ।

Share This Article
Leave a Comment

Leave a Reply