ਆਪਣਾ ਪੰਜਾਬ ਮੀਡੀਆ : ਚਾਰ ਨਵੇਂ ਖਿਡਾਰੀਆਂ ਵਾਲੀ ਦੱਖਣੀ ਅਫਰੀਕਾ ਦੀ ਟੀਮ ਨੇ ਅੱਜ ਵਿਸ਼ਵ ਕੱਪ ਦੀ ਉਪ ਜੇਤੂ ਟੀਮ ਨਿਊਜ਼ੀਲੈਂਡ ਨੂੰ ਸਿਰਫ਼ 14.3 ਓਵਰਾਂ ਵਿੱਚ 91 ਦੌੜਾਂ ’ਤੇ ਆਊਟ ਕਰ ਕੇ ਪਹਿਲਾ ਟੀ-20 ਕੌਮਾਂਤਰੀ ਮੈਚ ਸੱਤ ਵਿਕਟਾਂ ਨਾਲ ਜਿੱਤ ਲਿਆ।
ਸਲਾਮੀ ਬੱਲੇਬਾਜ਼ ਕੋਨਰ ਐਸਟਰਹੂਈਜ਼ਨ ਨੇ 48 ਗੇਂਦਾਂ ਵਿੱਚ ਨਾਬਾਦ 45 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਦੀ ਪਾਰੀ ਸੰਭਾਲੀ, ਜਿਸ ਸਦਕਾ ਮਹਿਮਾਨ ਟੀਮ ਦੱਖਣੀ ਅਫਰੀਕਾ ਨੇ 20 ਗੇਂਦਾਂ ਬਾਕੀ ਰਹਿੰਦਿਆਂ ਮੇਜ਼ਬਾਨਾਂ ’ਤੇ ਜਿੱਤ ਦਰਜ ਕੀਤੀ। ਐਸਟਰਹੂਈਜ਼ਨ ਦਾ ਸਾਥ ਆਪਣਾ ਪਹਿਲਾ ਮੈਚ ਖੇਡ ਰਹੇ ਡਾਇਨ ਫੋਰੈਸਟਰ ਨੇ ਦਿੱਤਾ, ਜੋ ਛੇ ਓਵਰਾਂ ਤੋਂ ਵੱਧ ਸਮੇਂ ਤੱਕ ਕ੍ਰੀਜ਼ ’ਤੇ ਡਟਿਆ ਰਿਹਾ ਅਤੇ 16 ਦੌੜਾਂ ਬਣਾ ਕੇ ਨਾਬਾਦ ਰਿਹਾ। ਐਸਟਰਹੂਈਜ਼ਨ ਨੇ 17ਵੇਂ ਓਵਰ ਦੀ ਚੌਥੀ ਗੇਂਦ ’ਤੇ ਛੱਕਾ ਮਾਰ ਕੇ ਮੈਚ ਖ਼ਤਮ ਕੀਤਾ। ਨਿਊਜ਼ੀਲੈਂਡ ਦੇ ਸਪਿੰਨਰਾਂ ਨੇ ਮੈਚ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਅਤੇ ਕਪਤਾਨ ਮਿਸ਼ੇਲ ਸੈਂਟਨਰ ਨੇ ਬੇਅ ਓਵਲ ਦੀ ਘੁੰਮਦੀ ਪਿੱਚ ’ਤੇ ਆਪਣੇ ਚਾਰ ਓਵਰਾਂ ਵਿੱਚ 1-8 ਦੇ ਸ਼ਾਨਦਾਰ ਅੰਕੜਿਆਂ ਨਾਲ ਸਪੈੱਲ ਖ਼ਤਮ ਕੀਤਾ।

