ਆਪਣਾ ਪੰਜਾਬ ਮੀਡੀਆ: ਨਿਊਜ਼ੀਲੈਂਡ ਨੇ ਭਾਰਤ ਨੂੰ ਤੀਜੇ ਅਤੇ ਆਖਰੀ ਇਕ ਰੋਜ਼ਾ ਮੈਚ ਵਿੱਚ 41 ਦੌੜਾਂ ਨਾਲ ਹਰਾਕੇ ਭਾਰਤ ਵਿੱਚ ਪਹਿਲੀ ਵਾਰ ਇਕ ਦਿਨਾ ਲੜੀ ਜਿੱਤ ਲਈ। ਇੰਦੌਰ ਵਿੱਚ ਖੇਡੇ ਮੈਚ ਵਿੱਚ ਨਿਊਜ਼ੀਲੈਂਡ ਨੇ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 337 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤੀ ਟੀਮ 46 ਓਵਰਾਂ ਵਿੱਚ 296 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਵਲੋਂ ਵਿਰਾਟ ਕੋਹਲੀ ਨੇ 124 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਨਿਤੀਸ਼ ਰੈੱਡੀ (53) ਅਤੇ ਹਰਸ਼ਿਤ ਰਾਣਾ (52) ਨੇ ਹੇਠਲੇ ਕ੍ਰਮ ਵਿੱਚ ਯੋਗਦਾਨ ਦਿੱਤਾ। ਨਿਊਜ਼ੀਲੈਂਡ ਵਲੋਂ ਡੈਰਿਲ ਮਿਸ਼ੇਲ (137) ਅਤੇ ਗਲੈਨ ਫਿਲਿਪਸ (106) ਨੇ ਸੈਂਕੜੇ ਜੜੇ। ਭਾਰਤ ਵਲੋਂ ਅਰਸ਼ਦੀਪ ਸਿੰਘ ਅਤੇ ਹਰਸ਼ਿਤ ਰਾਣਾ ਨੇ 3-3 ਵਿਕਟਾਂ ਲਈਆਂ।

