ਔਰਤਾਂ ਬਾਰੇ ਟਿੱਪਣੀ ’ਤੇ ਸੁਖਪਾਲ ਖਹਿਰਾ ਵਿਰੁੱਧ ‘ਨਿੰਦਾ ਮਤਾ’ ਪਾਸ

News Online
1 Min Read

ਆਪਣਾ ਪੰਜਾਬ ਮੀਡੀਆ : ਪੰਜਾਬ ਵਿਧਾਨ ਸਭਾ ਵਿੱਚ ਅੱਜ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਪੇਸ਼ ਕੀਤਾ ਗਿਆ ‘ਨਿੰਦਾ ਮਤਾ’ (Censure Motion) ਭਾਰੀ ਹੰਗਾਮੇ ਅਤੇ ਬਹਿਸ ਤੋਂ ਬਾਅਦ ਪਾਸ ਕਰ ਦਿੱਤਾ ਗਿਆ ਹੈ। ਔਰਤਾਂ ਵਿਰੁੱਧ ਵਰਤੀ ਗਈ ਕਥਿਤ ਅਪਮਾਨਜਨਕ ਸ਼ਬਦਾਵਲੀ ਦੇ ਮੁੱਦੇ ’ਤੇ ਸੱਤਾ ਪੱਖ ਵੱਲੋਂ ਲਿਆਂਦੇ ਗਏ ਇਸ ਮਤੇ ’ਤੇ ਸਦਨ ਵਿੱਚ ਤਿੱਖੀ ਨੋਕ-ਝੋਕ ਹੋਈ।

ਸਦਨ ਵਿੱਚ ਨਿੰਦਾ ਪ੍ਰਸਤਾਅ ਤੇ ਬਹਿਸ ਮਗਰੋਂ ਜ਼ੁਬਾਨੀ ਵੋਟਿੰਗ ਹੋਈ। ਸਪੀਕਰ ਨੇ ਜ਼ੁਬਾਨੀ ਵੋਟਿੰਗ ਲਈ ਕਾਂਗਰਸੀ ਵਿਧਾਇਕਾਂ ਨੂੰ ਲਗਾਤਾਰ ਤਿੰਨ ਮੌਕੇ ਦਿੱਤੇ, ਪਰ ਕਾਂਗਰਸੀ ਵਿਧਾਇਕਾ ਨੇ ਪੂਰੀ ਤਰ੍ਹਾਂ ਚੁੱਪ ਵੱਟੀ ਰੱਖੀ। ਇਸ ’ਤੇ ਸਪੀਕਰ ਨੇ ਸਪੱਸ਼ਟ ਕੀਤਾ ਕਿ ਕਾਂਗਰਸੀ ਵਿਧਾਇਕਾਂ ਦੀ ਇਸ ਚੁੱਪ ਨੂੰ ਮਤੇ ਦੇ ਵਿਰੋਧ (ਨਾਂਹ) ਵਿੱਚ ਮੰਨਿਆ ਜਾਵੇਗਾ।

Share This Article
Leave a Comment

Leave a Reply