ਕੈਨੇਡਾ ‘ਚ ਸਿੱਖ ਦਾ ਕਤਲ, ਫਿਰੌਤੀ ਮੰਗਣ ਵਾਲੇ ਲੋਕਾਂ ਵੱਲੋਂ ਆ ਰਹੇ ਧਮਕੀ ਭਰੇ ਫੋਨ

Apna
1 Min Read
Sikh murders in Canada, threatening phones from people who ask forms

ਮਿਸਿਸਾਗਾ : ਆਪਣਾ ਪੰਜਾਬ ਮੀਡੀਆ : ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮਿਸਿਸਾਗਾ ਸ਼ਹਿਰ ਵਿੱਚ ਟ੍ਰਕਿੰਗ ਸੇਫਟੀ ਤੇ ਕੰਪਲਾਇੰਸ ਨਾਲ ਜੁੜਿਆ ਕਾਰੋਬਾਰ ਚਲਾਉਣ ਵਾਲੇ ਸਿੱਖ ਕਾਰੋਬਾਰੀ ਹਰਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਡਿਕਸ ਅਤੇ ਡੇਰੀ ਰੋਡ ਕੋਲ ਟ੍ਰੈਨੇਮੇਰੇ ਡ੍ਰਾਈਵ ਤੇ ਟੇਲਫੋਰਡ ਕੋਲ ਹੋਈ। ਮੂਲ ਤੌਰ ਤੋਂ ਭਾਰਤ ਦੇ ਉਤਰਾਖੰਡ ਦੇ ਬਾਜਪੁਰ ਦੇ ਰਹਿਣ ਵਾਲੇ ਹਰਜੀਤ ਸਿੰਘ ਧੱਡਾ ਨੂੰ ਕੁਝ ਸਮੇਂ ਤੋਂ ਅਣਪਛਾਤੇ ਵਿਅਕਤੀਆਂ ਤੋਂ ਧਮਕੀ ਭਰੇ ਕਾਲ ਮਿਲ ਰਹੇ ਸਨ। ਇਨ੍ਹਾਂ ਧਮਕੀਆਂ ਵਿਚ ਉਸ ਤੋਂ ਪੈਸੇ ਮੰਗੇ ਜਾ ਰਹੇ ਸਨ ਤੇ ਪੈਸੇ ਨਾ ਦੇਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਸੀ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਕਤਲਕਾਂਡ ਵੀ ਉਨ੍ਹਾਂ ਧਮਕੀਆਂ ਨਾਲ ਜੁੜਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਕਤਲ ਕਰਨ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

Share This Article
Leave a Comment

Leave a Reply