ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਰਟੇਮਿਸ II ਟੀਮ ਨਾਲ ਗੱਲਬਾਤ ਦੌਰਾਨ ਜੈਰੇਮੀ ਹੈਨਸਨ ਨਾਲ ਹਲਕੇ-ਫੁਲਕੇ ਮਾਹੌਲ ਵਿੱਚ ਗੱਲਾਂ ਕੀਤੀਆਂ। ਕਾਰਨੀ ਨੇ ਮਿਸ਼ਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੂਰਾ ਦੇਸ਼ ਇਸ ਯਾਤਰਾ ਤੋਂ ਪ੍ਰੇਰਿਤ ਹੈ। ਹੈਨਸਨ ਨੇ ਜਵਾਬ ਵਿੱਚ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦੇ ਝੰਡੇ ਇਕੱਠੇ ਲੱਗੇ ਹਨ ਅਤੇ “ਅਸੀਂ ਇਕੱਠੇ ਹੋ ਕੇ ਹੋਰ ਮਜ਼ਬੂਤ ਹਾਂ।” ਗੱਲਬਾਤ ਦੌਰਾਨ ਇੱਕ ਮਜ਼ੇਦਾਰ ਪਲ ਵੀ ਆਇਆ ਜਦੋਂ ਕਾਰਨੀ ਨੇ ਪੁੱਛਿਆ ਕਿ ਪੈਨਕੇਕਸ ‘ਤੇ ਮੇਪਲ ਸਿਰਪ ਪਸੰਦ ਹੈ ਜਾਂ ਨਿਊਟੈਲਾ, ਜਿਸ ‘ਤੇ ਹਾਸਾ ਮਜ਼ਾਕ ਹੋਇਆ। ਇਸ ਦੌਰਾਨ ਇੰਡਸਟਰੀ ਮੰਤਰੀ ਮਿਲੇਨੀ ਜੋਲੀ ਵੀ ਸ਼ਾਮਲ ਰਹੀ। ਇਹ ਪ੍ਰੋਗਰਾਮ ਕੈਨੇਡੀਅਨ ਸਪੇਸ ਏਜੰਸੀ ਦੇ ਸੈਂਟਰ ਤੋਂ ਲਾਈਵ ਕੀਤਾ ਗਿਆ। ਹੈਨਸਨ ਅਤੇ ਉਸ ਦੀ ਟੀਮ ਸ਼ੁੱਕਰਵਾਰ ਨੂੰ ਧਰਤੀ ‘ਤੇ ਵਾਪਸ ਆਉਣਗੇ।

