ਆਪਣਾ ਪੰਜਾਬ ਮੀਡੀਆ : ਤਾਮਿਲ ਨਾਡੂ ਵਿੱਚ ਚਾਰ ਦਿਨ ਪੁਰਾਣੀ ਟੀਵੀਕੇ ਸਰਕਾਰ ਨੇ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ 144-22 ਦੇ ਵੱਡੇ ਫਰਕ ਨਾਲ ਜਿੱਤ ਲਿਆ। ਸਰਕਾਰ ਨੂੰ ਅੰਨਾ ਡੀਐੱਮਕੇ ਦੇ 25 ਬਾਗ਼ੀ ਵਿਧਾਇਕਾਂ ਦਾ ਸਮਰਥਨ ਮਿਲਿਆ।ਭਰੋਸੇ ਦੇ ਮਤੇ ਦੌਰਾਨ ਡੀਐੱਮਕੇ ਨੇ ਸਦਨ ਵਿੱਚੋਂ ਵਾਕਆਊਟ ਕੀਤਾ ਅਤੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦੇ ਦੋਸ਼ ਲਗਾਏ, ਜਿਨ੍ਹਾਂ ਨੂੰ ਮੁੱਖ ਮੰਤਰੀ ਸੀ. ਜੋਸਫ ਵਿਜੈ ਨੇ ਖਾਰਜ ਕਰ ਦਿੱਤਾ।ਮੁੱਖ ਮੰਤਰੀ ਵਿਜੈ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਧਰਮ ਨਿਰਪੱਖਤਾ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਤਰਜੀਹ ਦੇਵੇਗੀ। ਸਰਕਾਰ ਨੂੰ ਕਾਂਗਰਸ, ਖੱਬੀਆਂ ਪਾਰਟੀਆਂ ਅਤੇ ਹੋਰ ਸਹਿਯੋਗੀ ਧਿਰਾਂ ਦਾ ਵੀ ਸਮਰਥਨ ਮਿਲਿਆ।

