CBSE re-evaluation portal: ਸਾਰੇ ਵਿਦਿਆਰਥੀਆਂ ਨੂੰ 27 ਮਈ ਤਕ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ ਉਤਰ ਪੱਤਰੀਆਂ ਦੀਆਂ ਸਕੈਨਡ ਕਾਪੀਆਂ

News Online
1 Min Read

ਆਪਣਾ ਪੰਜਾਬ ਮੀਡੀਆ : CBSE ਨੇ 12ਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਉਤਰ ਪੱਤਰੀਆਂ ਦੀਆਂ ਸਕੈਨਡ ਕਾਪੀਆਂ ਬਾਰੇ ਅਪਡੇਟ ਸਾਂਝੀ ਕੀਤੀ ਹੈ। ਸੀਬੀਐਸਈ ਨੇ ਦੱਸਿਆ ਹੈ ਕਿ 11,31,961 ਉੱਤਰ-ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਲਈ ਚਾਰ ਲੱਖ ਤੋਂ ਵਧ ਵਿਦਿਆਰਥੀਆਂ ਵੱਲੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 8,98,214 ਉੱਤਰ-ਪੱਤਰੀਆਂ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਬੋਰਡ ਨੇ ਅੱਗੇ ਕਿਹਾ ਕਿ ਸਕੈਨ ਕੀਤੀਆਂ ਕਾਪੀਆਂ ਲਈ ਬਾਕੀ ਰਹਿੰਦੀਆਂ ਬੇਨਤੀਆਂ ਨੂੰ ਵੀ ਵੀਰਵਾਰ ਤੱਕ ਮੁਕੰਮਲ ਕਰਨ ਦੀ ਉਮੀਦ ਹੈ।

ਬੋਰਡ ਨੇ ਕਿਹਾ ਕਿ ਸੀਬੀਐੱਸਈ ਵਿਦਿਆਰਥੀਆਂ ਦੀਆਂ ਰਜਿਸਟਰਡ ਈਮੇਲ ਆਈਡੀਜ਼ (Email IDs) ਰਾਹੀਂ ਜਾਂਚੀਆਂ ਹੋਈਆਂ ਉੱਤਰ-ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਤੱਕ ਵਿਦਿਆਰਥੀਆਂ ਦੀ ਪਹੁੰਚ ਨੂੰ ਲਗਾਤਾਰ ਆਸਾਨ ਬਣਾ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਉੱਤਰ-ਪੱਤਰੀਆਂ ਦੀ ਵੈਰੀਫਿਕੇਸ਼ਨ (ਪੜਤਾਲ) ਅਤੇ ਮੁੜ-ਮੁਲਾਂਕਣ (ਰੀ-ਵੈਲਿਊਏਸ਼ਨ) ਲਈ ਅਰਜ਼ੀ ਦੇਣ ਵਾਲਾ ਪੋਰਟਲ ਸ਼ੁੱਕਰਵਾਰ ਤੱਕ ਲਾਈਵ ਹੋਣ ਦੀ ਸੰਭਾਵਨਾ ਹੈ।

Share This Article
Leave a Comment

Leave a Reply