Sidhu Moosewala ਦਾ ਹੋਵੇਗਾ ਹੋਲੋਗ੍ਰਾਮ ਵਰਲਡ ਟੂਰ; ਇਤਿਹਾਸ ਰਚਣ ਵਾਲੇ ਹੋਣਗੇ ਪਹਿਲੇ ਭਾਰਤੀ ਕਲਾਕਾਰ

News Online
3 Min Read

ਆਪਣਾ ਪੰਜਾਬ ਮੀਡੀਆ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸ਼ੋਅ ‘ਸਾਈਨ ਟੂ ਗੌਡ ਵਲਡ ਟੂਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਦਾ ਵੀਡੀਓ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਗਿਆ ਹੈ। ਟੀਜ਼ਰ ਸਿੱਧੂ ਮੂਸੇਵਾਲਾ ਦੇ ਇੱਕ ਹੋਲੋਗ੍ਰਾਮ ਨਾਲ ਸ਼ੁਰੂ ਹੁੰਦਾ ਹੈ ਜਿਸ ਵਿੱਚ ਸਿੱਧੂ ਆਪਣੀਆਂ ਅੱਖਾਂ ਖੋਲ੍ਹਦਾ ਹੈ ਅਤੇ ਫਿਰ ਸਟੇਡੀਅਮ ਦੀ ਭੀੜ ਦਿਖਾਈ ਦਿੰਦੀ ਹੈ।ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਇਤਿਹਾਸ ਜੁੜਨ ਜਾ ਰਿਹਾ ਹੈ। ਉਹ ਪਹਿਲੇ ਅਜਿਹੇ ਭਾਰਤੀ ਕਲਾਕਾਰ ਬਣਨਗੇ ਜਿਨ੍ਹਾਂ ਦਾ ਹੋਲੋਗ੍ਰਾਮ ਵਰਲਡ ਟੂਰ (Hologram World Tour) ਕਰਵਾਇਆ ਜਾਵੇਗਾ।

ਇਸ ਤਕਨੀਕ ਰਾਹੀਂ ਸਿੱਧੂ ਮੂਸੇਵਾਲਾ ਨੂੰ ਸਟੇਜ ’ਤੇ ਇੱਕ ਜਿਉਂਦੇ-ਜਾਗਦੇ ਇਨਸਾਨ ਵਾਂਗ ਦਿਖਾਇਆ ਜਾਵੇਗਾ ਜਿਸ ਨਾਲ ਪ੍ਰਸ਼ੰਸਕਾਂ ਨੂੰ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਉਹ ਖੁਦ ਸਟੇਜ ’ਤੇ ਪਰਫਾਰਮ ਕਰ ਰਹੇ ਹੋਣ।ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਪ੍ਰਾਜੈਕਟ ਦਾ ਇੱਕ 42 ਸੈਕਿੰਡ ਦਾ ਟੀਜ਼ਰ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਇਸ ਸ਼ਾਨਦਾਰ ਪ੍ਰਾਜੈਕਟ ਦੀ ਇੱਕ ਝਲਕ ਦਿਖਾਈ ਗਈ ਹੈ, ਜਿਸ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇੱਕ ਖਾਸ ਵੈੱਬਸਾਈਟ ਵੀ ਲਾਂਚ ਕੀਤੀ ਗਈ ਹੈ ਜਿੱਥੇ ਇਸ ਟੂਰ ਨਾਲ ਜੁੜੀਆਂ ਅਗਲੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ।ਇਹ ਹੋਲੋਗ੍ਰਾਮ ਟੂਰ ਸਿੱਧੂ ਮੂਸੇਵਾਲਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਇੱਕ ਵੱਡਾ ਉਪਰਾਲਾ ਹੈ। ਦੁਨੀਆ ਭਰ ਵਿੱਚ ਵਸਦੇ ਪੰਜਾਬੀ ਅਤੇ ਸਿੱਧੂ ਦੇ ਚਾਹੁਣ ਵਾਲੇ ਲੰਬੇ ਸਮੇਂ ਤੋਂ ਅਜਿਹਾ ਇੰਤਜ਼ਾਰ ਕਰ ਰਹੇ ਸਨ।

ਇਸ ਤਕਨੀਕ ਰਾਹੀਂ ਨਾ ਸਿਰਫ਼ ਉਨ੍ਹਾਂ ਦੇ ਪੁਰਾਣੇ ਹਿੱਟ ਗਾਣੇ ਸੁਣਨ ਨੂੰ ਮਿਲਣਗੇ, ਬਲਕਿ ਉਨ੍ਹਾਂ ਦੀ ਸਟੇਜ ਮੌਜੂਦਗੀ ਦਾ ਅਹਿਸਾਸ ਵੀ ਕੀਤਾ ਜਾ ਸਕੇਗਾ।ਇਹ ਮੌਤ ਤੋਂ ਬਾਅਦ ਕਿਸੇ ਕਲਾਕਾਰ ਦਾ ਪਹਿਲਾ ਹੋਲੋਗ੍ਰਾਮ ਸ਼ੋਅ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਸ਼ੋਅ ਪਹਿਲੀ ਵਾਰ ਪਾਕਿਸਤਾਨ ਸਮੇਤ ਅੱਠ ਦੇਸ਼ਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਸਿੱਧੂ ਮੂਸੇਵਾਲਾ ਨੇ ਇੱਕ ਸਮਾਗਮ ਦੌਰਾਨ ਪਾਕਿਸਤਾਨ ’ਚ ਸ਼ੋਅ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਹੁਣ ਉਸ ਦੇ ਪਿਤਾ ਬਲਕੌਰ ਸਿੰਘ ਪੂਰਾ ਕਰ ਰਹੇ ਹਨ। ਮੂਸੇਵਾਲਾ ਦਾ ਸ਼ੋਅ ਉਨ੍ਹਾਂ ਦੇ ਜਨਮ ਦਿਨ 11 ਜੂਨ ਨੂੰ ਪੂਰੀ ਤਰ੍ਹਾਂ ਰਿਲੀਜ਼ ਹੋਣ ਦੀ ਉਮੀਦ ਹੈ। ਹੋਲੋਗ੍ਰਾਮ ਟੀਜ਼ਰ ਵਿੱਚ ਛੋਟੇ ਸਿੱਧੂ ਦੀ ਤਸਵੀਰ ਵੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ, “ਜਨਮਦਿਨ ਮੁਬਾਰਕ ਸ਼ੁਭਦੀਪ”। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਨਵਰੀ ਵਿੱਚ ਸ਼ੋਅ ਦਾ ਪਹਿਲਾ ਪੋਸਟਰ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਇਤਾਲਵੀ ਟੀਮ ਸ਼ੋਅ ਤਿਆਰ ਕਰ ਰਹੀ ਹੈ।

Share This Article
Leave a Comment

Leave a Reply