Sanjeev Arora ਵਾਲੇ ਮਹਿਕਮਿਆਂ ’ਤੇ ਹੁਣ ਸਭ ਦੀ ਅੱਖ

News Online
2 Min Read

ਆਪਣਾ ਪੰਜਾਬ ਮੀਡੀਆ : ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਲੰਘੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਕਥਿਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਮੰਤਰੀ ਮੰਡਲ ਵਿੱਚ ਸ਼ਾਮਲ ਮੰਤਰੀਆਂ ਨੂੰ ਜਲਦ ਹੀ ਨਵੇਂ ਮਹਿਕਮੇ ਮਿਲ ਸਕਦੇ ਹਨ। ਇਸ ਦੌਰਾਨ ਸੂਬਾ ਸਰਕਾਰ ਦੋ ਜਾਂ ਤਿੰਨ ਵਜ਼ੀਰਾਂ ਨੂੰ ਪੰਜਾਬ ਦੇ ਤਿੰਨ ਅਹਿਮ ਮਹਿਕਮੇ ਦੇ ਸਕਦੀ ਹੈ।

ਗ਼ੌਰਤਲਬ ਹੈ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਕੋਲ ਸਥਾਨਕ ਸਰਕਾਰਾਂ ਵਿਭਾਗ, ਬਿਜਲੀ ਵਿਭਾਗ ਤੇ ਸਨਅਤ ਵਿਭਾਗ ਦੀ ਜ਼ਿੰਮੇਵਾਰੀ ਹੈ। ਸੂਬਾ ਸਰਕਾਰ ਵਿੱਚ ਇਹ ਤਿੰਨੋਂ ਵਿਭਾਗ ਅਹਿਮ ਮੰਨੇ ਜਾਂਦੇ ਹਨ। ਇਸ ਲਈ ਇਹ ਵਿਭਾਗ ਖ਼ਾਲੀ ਨਹੀਂ ਛੱਡੇ ਜਾ ਸਕਦੇ। ਆਉਣ ਵਾਲੇ ਦਿਨਾਂ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਣੀਆਂ ਹਨ। ਇਸ ਲਈ ਸੂਬਾ ਸਰਕਾਰ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਤੇਜ਼ੀ ਨਾਲ ਕੰਮ ਨੇਪਰੇ ਚਾੜ੍ਹ ਰਹੀ ਹੈ। ਦੂਜੇ ਪਾਸੇ ਗਰਮੀ ਦੇ ਸੀਜ਼ਨ ਦੌਰਾਨ ਬਿਜਲੀ ਵਿਭਾਗ ਨੂੂੰ ਬਹੁਤ ਸੋਚ ਵਿਚਾਰ ਕੇ ਬਿਜਲੀ ਵੰਡ ਸਬੰਧੀ ਅਹਿਮ ਫ਼ੈਸਲੇ ਲੈਣੇ ਪੈਂਦੇ ਹਨ।

ਇਸ ਦੇ ਨਾਲ ਹੀ 15 ਮਈ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ 1 ਜੂਨ ਤੋਂ ਝੋਨੇ ਦੀ ਲੁਆਈ ਦਾ ਸੀਜ਼ਨ ਵੀ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਅਜਿਹੇ ਹਾਲਾਤ ਵਿੱਚ ਬਿਜਲੀ ਮੰਤਰੀ ਦਾ ਮੌਜੂਦ ਰਹਿਣਾ ਵਧੇਰੇ ਜ਼ਰੂਰੀ ਹੁੰਦਾ ਹੈ। ਸੂਬੇ ’ਚ ਨਿਵੇਸ਼ ਦੇ ਨਵੇਂ ਮੌਕੇ ਤਿਆਰ ਕਰਨ ਲਈ ਸਨਅਤੀ ਮੰਤਰੀ ਦਾ ਹਰ ਵੇਲੇ ਮੌਜੂਦ ਰਹਿਣਾ ਵੀ ਜ਼ਰੂਰੀ ਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਭਾਵੇਂ ਸੰਜੀਵ ਅਰੋੜਾ ਨੂੰ ਹਾਲੇ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ ਪਰ ਸੂਬਾ ਸਰਕਾਰ ਸੰਜੀਵ ਅਰੋੜਾ ਕੋਲ ਮੌਜੂਦ ਅਹਿਮ ਵਿਭਾਗਾਂ ਦੀ ਵੰਡ ਬਾਰੇ ਰਣਨੀਤੀ ਤਿਆਰ ਕਰ ਰਹੀ ਹੈ। ਇਸ ਲਈ ਪੰਜਾਬ ਸਰਕਾਰ ਤੇ ਪਾਰਟੀ ਹਾਈਕਮਾਂਡ ਵੱਲੋਂ ਤਿੰਨਾਂ ਅਹਿਮ ਵਿਭਾਗਾਂ ਦੀ ਵੰਡ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

Share This Article
Leave a Comment

Leave a Reply