Russia ਤੇ Ukraine ਤਿੰਨ ਦਿਨਾ ceasefire ਲਈ ਰਾਜ਼ੀ: Donald Trump

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਦੇ ਆਗੂ ਉਨ੍ਹਾਂ ਵੱਲੋਂ ਤਿੰਨ ਦਿਨਾਂ ਦੀ ਜੰਗਬੰਦੀ ਅਤੇ ਕੈਦੀਆਂ ਦੀ ਅਦਲਾ-ਬਦਲੀ ਲਈ ਕੀਤੀ ਬੇਨਤੀ ’ਤੇ ਸਹਿਮਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦੁਸ਼ਮਣੀ ਦੌਰਾਨ ਅਜਿਹੀ ਰੋਕ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੀ ਲੰਮੀ ਜੰਗ ਦੇ ਅੰਤ ਦੀ ਸ਼ੁਰੂਆਤ ਹੋ ਸਕਦੀ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ, ਦੋਵਾਂ ਨੇ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਤੋਂ ਵਰਜੀਨੀਆ ਸਥਿਤ ਆਪਣੇ ਗੋਲਫ ਕਲੱਬ ਵਿੱਚ ਰਾਤ ਦੇ ਖਾਣੇ ਲਈ ਰਵਾਨਾ ਹੋਣ ਮੌਕੇ ਕਿਹਾ, ‘‘ਮੈਂ ਬੇਨਤੀ ਕੀਤੀ ਸੀ ਅਤੇ ਰਾਸ਼ਟਰਪਤੀ ਪੂਤਿਨ ਸਹਿਮਤ ਹੋ ਗਏ। ਰਾਸ਼ਟਰਪਤੀ ਜ਼ੇਲੈਂਸਕੀ ਵੀ ਸਹਿਮਤ ਹੋ ਗਏ, ਦੋਵੇਂ ਫ਼ੌਰੀ ਤਿਆਰ ਹੋ ਗਏ। ਹੁਣ ਸਾਡੇ ਕੋਲ ਕੁਝ ਸਮਾਂ ਅਜਿਹਾ ਹੋਵੇਗਾ ਜਦੋਂ ਉਹ ਲੋਕਾਂ ਨੂੰ ਨਹੀਂ ਮਾਰਨਗੇ। ਇਹ ਬਹੁਤ ਚੰਗੀ ਗੱਲ ਹੈ।’’ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟਰੰਪ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਸੀ ਕਿ ਇਹ ਜੰਗਬੰਦੀ ਸ਼ਨਿਚਰਵਾਰ ਤੋਂ ਸੋਮਵਾਰ ਤੱਕ ਚੱਲੇਗੀ। ਰੂਸ ਵਿੱਚ ਸ਼ਨਿਚਰਵਾਰ ਨੂੰ ‘ਵਿਕਟਰੀ ਡੇਅ’ (ਵਿਜੈ ਦਿਵਸ) ਹੈ, ਜੋ ਕਿ ਦੂਜੀ ਸੰਸਾਰ ਜੰਗ ਵਿੱਚ ਨਾਜ਼ੀ ਜਰਮਨੀ ਉੱਤੇ ਰੂਸ ਦੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

Share This Article
Leave a Comment

Leave a Reply