Toll Plazas 10 ਅਪਰੈਲ ਤੋਂ ਹੋਣਗੇ ਪੂਰੀ ਤਰ੍ਹਾਂ ਕੈਸ਼ਲੈੱਸ; FASTag ਅਤੇ UPI ਹੋਇਆ ਲਾਜ਼ਮੀ

News Online
1 Min Read

ਆਪਣਾ ਪੰਜਾਬ ਮੀਡੀਆ : ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ 10 ਅਪਰੈਲ ਤੋਂ ਹਾਈਵੇਅ ਟੌਲ ਬੂਥਾਂ ’ਤੇ ਨਕਦ ਭੁਗਤਾਨ (ਕੈਸ਼) ਸਵੀਕਾਰ ਨਹੀਂ ਕੀਤਾ ਜਾਵੇਗਾ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਇਹ ਨਵਾਂ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਨੋਟੀਫਿਕੇਸ਼ਨ ਮੁਤਾਬਕ ਹੁਣ ਕੌਮੀ ਰਾਜਮਾਰਗ ’ਤੇ ਚੱਲਣ ਵਾਲੇ ਹਰ ਵਾਹਨ ਲਈ ਜਾਂ ਤਾਂ ਫਾਸਟੈਗ (FASTag) ਹੋਣਾ ਚਾਹੀਦਾ ਹੈ ਜਾਂ ਫਿਰ ਯੂਪੀਆਈ (UPI) ਐਪ ਹੋਣੀ ਚਾਹੀਦੀ ਹੈ। ਜੇਕਰ ਕਿਸੇ ਕੋਲ ਇਹ ਦੋਵੇਂ ਸੁਵਿਧਾਵਾਂ ਨਹੀਂ ਹਨ ਤਾਂ ਉਨ੍ਹਾਂ ਲਈ ਇੱਕ ਵਿਸ਼ੇਸ਼ ਸਿਸਟਮ ਬਣਾਇਆ ਜਾਵੇਗਾ ਜਿਸ ਰਾਹੀਂ ਉਨ੍ਹਾਂ ਨੂੰ ਜੁਰਮਾਨੇ ਤੋਂ ਬਚਣ ਲਈ 72 ਘੰਟੇ ਦੇ ਅੰਦਰ ਆਨਲਾਈਨ ਭੁਗਤਾਨ ਕਰਨਾ ਪਵੇਗਾ। ਫਾਸਟੈਗ ਭੁਗਤਾਨ ਦਾ ਮੁੱਖ ਤਰੀਕਾ ਬਣਿਆ ਰਹੇਗਾ ਜਦਕਿ ਜਿਨ੍ਹਾਂ ਗੱਡੀਆਂ ਕੋਲ ਫਾਸਟੈਗ ਨਹੀਂ ਹੋਵੇਗਾ ਉਨ੍ਹਾਂ ਲਈ UPI ਨੂੰ ਇੱਕ ਬਦਲਵੇਂ ਪ੍ਰਬੰਧ ਵਜੋਂ ਵਰਤਿਆ ਜਾਵੇਗਾ।

Share This Article
Leave a Comment

Leave a Reply