ਰੂਸ ਵੱਲੋਂ ਯੂਕਰੇਨ ’ਤੇ ਮੁੜ ਕੀਤਾ ਗਿਆ ਹਮਲਾ

News Online
1 Min Read

ਆਪਣਾ ਪੰਜਾਬ ਮੀਡੀਆ : ਰੂਸ ਨੇ ਰਾਤੋ-ਰਾਤ ਯੂਕਰੇਨ ਦੇ ਸ਼ਹਿਰਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਭਾਰੀ ਹਮਲਾ ਕੀਤਾ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਮਾਸਕੋ ਜੰਗ ਰੋਕਣ ਲਈ ਅਮਰੀਕਾ ਦੀ ਵਿਚੋਲਗੀ ਹੇਠ ਹੋਣ ਵਾਲੀ ਅਗਲੇ ਗੇੜ ਦੀ ਗੱਲਬਾਤ ਤੋਂ ਝਿਜਕ ਰਿਹਾ ਹੈ। ਵਾਸ਼ਿੰਗਟਨ ਨੇ ਅਗਲੇ ਹਫ਼ਤੇ ਰੂਸੀ ਅਤੇ ਯੂਕਰੇਨੀ ਪ੍ਰਤੀਨਿਧ ਮੰਡਲਾਂ ਵਿਚਕਾਰ ਮਿਆਮੀ ਜਾਂ ਅਬੂ ਧਾਬੀ (ਸੰਯੁਕਤ ਅਰਬ ਅਮੀਰਾਤ) ਵਿੱਚ ਅਗਲੀ ਗੱਲਬਾਤ ਕਰਨ ਦੀ ਤਜਵੀਜ਼ ਰੱਖੀ ਹੈ। ਪਿਛਲੀ ਮੀਟਿੰਗ ਵੀ ਅਬੂ ਧਾਬੀ ਵਿੱਚ ਹੀ ਹੋਈ ਸੀ।

ਜ਼ੇਲੈਂਸਕੀ ਨੇ ਬੁੱਧਵਾਰ ਦੇਰ ਰਾਤ ਦੱਸਿਆ ਕਿ ਯੂਕਰੇਨ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਤੁਰੰਤ ਪੁਸ਼ਟੀ ਕਰ ਦਿੱਤੀ ਹੈ। ਮੈਸੇਜਿੰਗ ਐਪ ਇੰਟਰਵਿਊ ਦੌਰਾਨ ਜ਼ੇਲੈਂਸਕੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਜਿੱਥੋਂ ਤੱਕ ਮੈਂ ਸਮਝਦਾ ਹਾਂ, ਰੂਸ ਫਿਲਹਾਲ ਗੱਲਬਾਤ ਤੋਂ ਝਿਜਕ ਰਿਹਾ ਹੈ।’’ ਉੱਧਰ, ਕ੍ਰੈਮਲਿਨ ਦੇ ਤਰਜਮਾਨ ਦਮਿਤਰੀ ਪੈੱਸਕੋਵ ਨੇ ਕਿਹਾ ਕਿ ਜਲਦੀ ਹੀ ਗੱਲਬਾਤ ਦਾ ਇੱਕ ਹੋਰ ਗੇੜ ਹੋਣ ਦੀ ਉਮੀਦ ਹੈ, ਪਰ ਉਨ੍ਹਾਂ ਇਸ ਬਾਰੇ ਕੋਈ ਹੋਰ ਵੇਰਵਾ ਨਹੀਂ ਦਿੱਤਾ।

Share This Article
Leave a Comment

Leave a Reply