ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਰਲ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨੇ ਬੁੱਧਵਾਰ ਨੂੰ ਫੋਨ ਕਰ ਕੇ ਇਰਾਨ ਦੇ ਸੋਧੇ ਹੋਏ 970 ਪਾਊਂਡ ਯੂਰੇਨੀਅਮ ਭੰਡਾਰਾਂ ਦੀ ਸਾਂਭ ਸੰਭਾਲ ਵਿੱਚ ਤੀਜੇ ਮੁਲਕ ਵਜੋਂ ਮਦਦ ਲਈ ਨਵੇਂ ਸਿਰਿਉਂ ਪੇਸ਼ਕਸ਼ ਕੀਤੀ ਹੈ। ਅਮਰੀਕਾ ਸੰਭਾਵੀ ਪਰਮਾਣੂ ਸਮਝੌਤੇ ਤਹਿਤ ਤਹਿਰਾਨ ਕੋਲੋਂ ਇਨ੍ਹਾਂ ਭੰਡਾਰਾਂ ਦੀ ਸਪੁਰਦਗੀ ਦੀ ਮੰਗ ਕਰ ਰਿਹਾ ਹੈ। ਟਰੰਪ ਨੇ ਦੱਸਿਆ ਕਿ ਪੂਤਿਨ ਨੇ ਉਨ੍ਹਾਂ ਨੂੰ ਕਿਹਾ, ‘‘ਉਹ ਯੂਰੇਨੀਅਮ ਦੀ ਸੋਧ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ… ਉਹ ਇਸ ਵਿੱਚ ਸਾਡੀ ਮਦਦ ਕਰਨਾ ਚਾਹੁੰਦਾ ਹੈ।’’ ਇਸ ਉੱਤੇ ਮੈਂ ਕਿਹਾ ਕਿ ਤੁਹਾਨੂੰ ਯੂਕਰੇਨ ਨਾਲ ਜੰਗ ਖ਼ਤਮ ਕਰਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਮੇਰੇ ਲਈ ਇਹ ਵਧੇਰੇ ਅਹਿਮ ਹੋਵੇਗਾ।’’
ਇਸ ਦੌਰਾਨ ਕਰੈਮਲਿਨ ਨੇ ਚਿਤਾਵਨੀ ਦਿੱਤੀ ਕਿ ਜੇ ਇਰਾਨ ਖ਼ਿਲਾਫ਼ ਮੁੜ ਹਮਲੇ ਹੁੰਦੇ ਹਨ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਬੁੱਧਵਾਰ ਨੂੰ ਟਰੰਪ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਇਰਾਨ ਜੰਗ ਬਾਰੇ ਚਰਚਾ ਕੀਤੀ। ਰਾਸ਼ਟਰਪਤੀ ਪੂਤਿਨ ਦੇ ਸਲਾਹਕਾਰ ਯੂਰੀ ਉਸ਼ਾਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੂਤਿਨ ਨੇ ਅਮਰੀਕੀ ਰਾਸ਼ਟਰਪਤੀ ਨੂੰ ਕਿਹਾ ਸੀ ਕਿ ਇਰਾਨ ਦੀ ਧਰਤੀ ਉੱਤੇ ਜ਼ਮੀਨੀ ਕਾਰਵਾਈ ਪੂਰੀ ਤਰ੍ਹਾਂ ਨਾਮਨਜ਼ੂਰ ਤੇ ਖ਼ਤਰਨਾਕ ਹੋਵੇਗੀ

